ਖ਼ਾਲਸਾ ਪੰਥ ਦੀ ਸਿਰਜਣਾ
ਖ਼ਾਲਸਾ ਪੰਥ ਦੀ ਸਿਰਜਣਾ ਦੁਨੀਆ ਦੇ ਧਾਰਮਿਕ ਇਤਿਹਾਸ ਵਿਚ ਇੱਕ ਨਵੇਕਲੀ ਘਟਨਾ ਸੀ। ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਧਾਰਮਿਕ ਪੈਗੰਬਰ ਨੇ ਪਹਿਲਾਂ ਏਨਾ ਵੱਡਾ ਇਕੱਠ ਸੱਦਿਆ ਹੋਵੇ ਤੇ ਫਿਰ ਉਸੇ ਇਕੱਠ ਵਿਚ “ਆਪੇ ਗੁਰ ਚੇਲਾ” ਦੀ ਰੀਤ ਤੋਰੀ ਹੋਵੇ। ਇਹ ਵਾਪਰਿਆ ਵੀ ਉਸ ਸਮੇਂ ਜਦੋਂ ਹਾਕਮ ਧਿਰਾਂ ਧਾਰਮਿਕ ਕੱਟੜ੍ਹਤਾ ਅਤੇ ਅਸਹਿਣਸ਼ੀਲਤਾ ਦੀ ਸਿਖਰ ’ਤੇ ਹੋਣ। ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਜਿਥੇ ਸਮੁੱਚੀ ਦੁਨੀਆ ਦੀ ਧਾਰਮਿਕ ਆਜ਼ਾਦੀ ਦੇ ਸੰਕਲਪ ਨਾਲ ਸਾਂਝ ਪੁਆਈ, ਉੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ
ਖ਼ਾਲਸਾ ਪੰਥ ਦੀ ਸਿਰਜਣਾ ਕਰ ਕੇ ਨੌਵੇਂ ਗੁਰੂ ਜੀ ਦੀ ਸ਼ਹੀਦੀ ਤੋਂ ਉਭਰੇ ਇਸ ਸੰਕਲਪ ਨੂੰ ਏਨਾ ਪਕੇਰਾ ਕਰ ਦਿੱਤਾ ਕਿ ਮੁੜ ਕਿਸੇ ਹਕੂਮਤ ਦੇ ਨਸ਼ੇ ਵਿਚ ਗ਼ਲਤਾਨ ਹਾਕਮ ਨੂੰ ਜਨਤਾ ਕੋਲੋਂ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹਣ ਦਾ ਖ਼ਿਆਲ ਤਕ ਵੀ ਛੱਡਣਾ ਪਿਆ। ਜੇ ਕਿਧਰੇ ਕਿਸੇ ਹਾਕਮ ਨੇ ਮੁੜ ਧਾਰਮਿਕ ਜਨੂੰਨ ਵਿਚ ਅੰਨ੍ਹੇ ਹੋ ਕੇ ਕਿਸੇ ਧਾਰਮਿਕ ਮੁੱਦੇ ਨੂੰ ਛੇੜਨ ਦੀ ਅਤੇ ਆਪਣਾ ਧਰਮ ਗਰੀਬ ਗੁਰਬੇ ਉਪਰ ਥੋਪਣ ਦੀ ਹਿਮਾਕਤ ਵੀ ਕੀਤੀ ਤਾਂ ਗੁਰੂ ਦੇ ਖਾਲਸੇ ਨੇ ਉਨ੍ਹਾਂ ਦੀ ਰੱਖਿਆ ਹਿੱਤ ਸਮੇਂ ਸਮੇਂ “ਸਿਰ ਦੀਜੈ ਬਾਂਹ ਨਾ ਛੋਡੀਐ” ਵਾਲੇ ਸੰਕਲਪ ਨੂੰ ਹੀ ਰੂਪਮਾਨ ਕੀਤਾ।
ਭਾਈ ਬੱਲੂ ਜੀ
(੧੩ ਅਪ੍ਰੈਲ ਜੰਗ ਵਿਚ ਜੂਝੇ) -ਡਾ. ਗੁਰਪ੍ਰੀਤ ਸਿੰਘ* ਭਾਈ ਬੱਲੂ ਜੀ ਭਾਈ ਮੂਲਾ ਦੇ ਪੁੱਤਰ ਤੇ ਭਾਈ ਰਾਉ ਦੇ ਪੋਤਰੇ ਸਨ। ਆਪ ਭਾਈ ਮਨੀ ਸਿੰਘ ਜੀ ਦੇ ਦਾਦਾ ਸਨ। ਆਪ ਰਾਜਪੂਤਾਂ ਦੇ ਪਰਮਾਰ ਖ਼ਾਨਦਾਨ ਨਾਲ ਸੰਬੰਧ ਰੱਖਦੇ ਸਨ। ਇਨ੍ਹਾਂ ਦਾ ਪਿਛੋਕੜ ਹਿਮਾਚਲ ਦੀ ਰਿਆਸਤ ਨਾਹਨ ਨਾਲ ਸੀ। ਸੋਲ੍ਹਵੀਂ ਸਦੀ ਵਿਚ ਨਾਹਨ ਤੋਂ ਮੁਲਤਾਨ ਚਲੇ ਗਏ […]