ਲੇਖ
October 12, 2025
102 views 4 secs 0

ਆਤਪਤੁ  

ਆਮ ਬੋਲ ਚਾਲ ਦੇ ਵਿੱਚ ਬਿਲਕੁਲ ਵੀ ਵਰਤੋਂ ਨਾ ਹੋਣ ਵਾਲਾ ਸ਼ਬਦ ‘ਆਤਪਤੁ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਇੱਕੋ ਵਾਰ ਆਇਆ ਹੈ। ਗੁਰੂ ਸਾਹਿਬਾਨ ਦੀ ਮਹਿਮਾ ਦੇ ਵਿੱਚ ਉਚਾਰਨ ਭੱਟਾਂ ਦੇ ਸਵਈਏ ਜੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿਖੇ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਸਮੇਂ […]

ਲੇਖ
October 12, 2025
72 views 0 secs 0

ਵਿਚਾਰਨਯੋਗ ਭਖਦਾ ਮਸਲਾ: ਕੀ ਸਾਡੇ ਲੋਕ ਰਾਜਵੀਰ ਜਵੰਦੇ ਦੀ ਮੌਤ ਤੋਂ ਕੁਝ ਸਿੱਖਣਗੇ ਜਾਂ ਨਹੀਂ?

ਰਾਜਵੀਰ ਸਿੰਘ ਜਵੰਦਾ ਦੀ ਮੌਤ ਨਾਲ ਮਨ ਨੂੰ ਦੁੱਖ ਪਹੁੰਚਿਆ। ਉਸਦਾ ਪਹਿਲਾ ਗੀਤ ਮੈਂ ਇਮਗ੍ਰੇਟ ਸੁਣਿਆ ਸੀ, ਜਿਸ ਵਿੱਚ ਉਹ ਪੰਜਾਬੀਆਂ ਨੂੰ ਹੋਕਾ ਦਿੰਦਾ ਹੈ ਕਿ ਆਪਾਂ ਪੱਕੇ ਪੈਰੀਂ ਜਾਂ ਸਦਾ ਲਈ ਪੰਜਾਬ ਨੂੰ ਛੱਡ ਕੇ ਨਾ ਜਾਈਏ। ਉਸ ਦੇ ਹੋਰ ਗੀਤ ਵੀ ਸੁਣੇ, ਉਸ ਦੀ ਗਾਇਕੀ ਚੰਗੀ ਸੀ। ਉਸ ਦੀ ਮੌਤ ਦਾ ਕਾਰਨ ਮੋਟਰ […]

ਲੇਖ
October 11, 2025
90 views 1 sec 0

ਸੰਗਤ ਵਿਚ ਕਿੰਝ ਬੈਠੀਏ

ਸੰਗਤ ਵਿਚ ਬੈਠਣ ਦਾ ਆਪਣਾ ਇਕ ਢੰਗ ਹੈ : ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥ ( ਅੰਗ ੪੮੬) ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਮਝਾਂਦੀ ਏ ਸਾਨੂੰ ਕਿ ਸੰਗਤ ਵਿਚ ਕਿਵੇਂ ਬੈਠਣਾ ਹੈ ? ਕਿਵੇਂ ਪੜ੍ਹਨਾ ਹੈ ? ਕਿਵੇਂ ਜਪਣਾ ਹੈ ? ਸੋ ਪ੍ਰਿਥਮ ਬੈਠਣ ਦੀ ਗੱਲ ਹੈ; ਜਪਣ ਦੀ ਗੱਲ […]

ਲੇਖ
October 11, 2025
114 views 48 secs 0

ਚੜ੍ਹਦੀ ਕਲਾ ਨਿਵਾਸ

ਇਕ ਗੁਰਮੁਖ ਪਿਆਰਾ ਕਹਿੰਦਾ, ‘ਅਕਾਲੀ ਜੀ। ਇਸ ਸਮੇਂ ਸਾਡੀਆਂ ਬਹੁਗਿਣਤੀ ਲਿਖਤਾਂ ਅਤੇ ਸਟੇਜਾਂ ਦਾ ਪ੍ਰਚਾਰ ਨਿਰਾਸ਼ਾਵਾਦੀ ਜਿਹਾ ਹੋ ਗਿਆ ਐ, ਤੁਸੀਂ ਕੀ ਸੋਚਦੇ ਓ ?’ ਮੈਂ ਕਿਹਾ ਗੁਰਮੁਖਾ! ਗੱਲ ਤੇਰੀ ਸੋਲ੍ਹਾਂ ਆਨੇ ਖਰੀ ਐ। ਰੋਜ਼ਾਨਾ ਹੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੀ ਕੌਮ ਨੂੰ ਬਹੁਤੀਆਂ ਢਹਿੰਦੀ ਕਲਾਂ ਦੀਆਂ ਗੱਲਾਂ ਨਹੀਂ ਕਰਨੀਆਂ […]

ਲੇਖ
October 10, 2025
118 views 44 secs 0

ਗੁਰਮਤਿ ਵਿਚ ਵਰਤ ਲਈ ਕੋਈ ਥਾਂ ਨਹੀਂ

ਕਿਸੇ ਖਾਸ ਸਮੇਂ ਵਾਸਤੇ ਕਿਸੇ ਚੀਜ਼ ਨੂੰ ਨਾ ਵਰਤਣ ਦੇ ਕੀਤੇ ਗਏ ਪ੍ਰਣ ਨੂੰ ਵਰਤ ਕਿਹਾ ਜਾਂਦਾ ਹੈ। ਜ਼ਿਆਦਾਤਰ ਭੋਜਨ ਦੇ ਤਿਆਗ ਨੂੰ ਹੀ ਵਰਤ ਕਿਹਾ ਜਾਂਦਾ ਹੈ। ‘ਬਾਈਬਲ’ ਅਤੇ ‘ਕੁਰਾਨ’ ਵਿਚ ਵੀ ਕਈ ਤਰ੍ਹਾਂ ਦੇ ਵਰਤਾਂ ਦਾ ਜ਼ਿਕਰ ਵੱਖਰੇ-ਵੱਖਰੇ ਨਾਵਾਂ ਅਧੀਨ ਮਿਲਦਾ ਹੈ। ਯਹੂਦੀਆਂ ਦੇ 40 ਤੇ ਮੁਸਲਮਾਨਾਂ ਦੇ 30 ਰੋਜ਼ੇ ਮਸ਼ਹੂਰ ਵਰਤ ਹਨ। […]

ਲੇਖ
October 09, 2025
108 views 1 sec 0

9 ਅਕਤੂਬਰ ਜਨਮ ਦਿਹਾੜੇ ‘ਤੇ: ਪਿੰਡ ਪੂਹਲੇ ਦਾ ਸੂਰਮਾ ਸ਼ਹੀਦ

ਭਾਈ ਤਾਰੂ ਸਿੰਘ ਜੀ ਮਾਝੇ ਦੇ ਪਿੰਡ ਪੂਹਲਾ ਦੇ ਵਸਨੀਕ ਸਨ। ਇਨ੍ਹਾਂ ਦੇ ਪਿਤਾ ਭਾਈ ਜੋਧ ਸਿੰਘ ਸੂਬਾ ਸਰਹੰਦ ਦੀ ਫ਼ੌਜ ਨਾਲ ਲੜਦੇ ਹੋਏ ਮੁਕਤਸਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ ਸਨ। ਇਹ ਪਿੰਡ ਵਿਚ ਹੀ ਖੇਤੀ ਕਰ ਕੇ ਨਾਮ ਜਪ ਕੇ ਸ਼ਾਂਤੀ ਨਾਲ ਜੀਵਨ ਬਿਤਾ ਰਹੇ ਸਨ। ਆਏ ਗਏ ਖਾਲਸੇ ਦੀ ਸੇਵਾ ਕਰਦੇ, ਰਾਤ […]

ਲੇਖ
October 09, 2025
104 views 14 secs 0

9 ਅਕਤੂਬਰ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ‘ਤੇ ਵਿਸ਼ੇਸ਼

ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿਚ ਆਪਣੀ 545 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਗਗਨ ‘ਤੇ ਹਜ਼ਾਰਾਂ ਨਹੀਂ, ਲੱਖਾਂ ਖ਼ਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫ਼ੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ […]

ਲੇਖ
October 07, 2025
87 views 7 secs 0

ਬੀੜ ਬਾਬਾ ਬੁੱਢਾ ਸਾਹਿਬ (ਪਿੰਡ ਠੱਟਾ)

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਝਬਾਲ ਕਲਾਂ ਦੇ ਨੇੜੇ ਪਿੰਡ ਠੱਟਾ ਦੀ ਹੱਦ ‘ਚ ਪੈਂਦਾ ਪਾਵਨ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਸੁਸ਼ੋਭਿਤ ਹੈ। ਬੀੜ ਦਾ ਅਰਥ ਹੈ: “ਬਿਨਾਂ ਭੀੜ” ਭਾਵ ਕਿ ਉਹ ਥਾਂ ਜਿਥੇ ਬੰਦਿਆਂ ਦੀ ਬਹੁਤੀ ਭੀੜ ਨਾ ਹੋਵੇ, ਸਿਰਫ ਰੱਖ, ਬੂਟੇ, ਘਾਹ ਵਧੀਆ ਹੋਵੇ ਮਾਲ ਡੰਗਰ ਦੇ ਚਰਨ੍ਹ ਲਈ ਚਰਾਂਦਾ ਹੋਵੇ। […]

ਲੇਖ
October 07, 2025
118 views 3 secs 0

ਧੰਨ ਗੁਰੂ ਰਾਮਦਾਸ ਮਹਾਰਾਜ

ਸਿੱਖੀ ਦੇ ਕੇੰਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਕੱਤਕ ਵਦੀ 2 ਬਿਕ੍ਰਮੀ ਸੰਮਤ ੧੫੯੧ (1534 ਈ:) ਨੂੰ ਅੰਮ੍ਰਿਤ ਵੇਲੇ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖੋੰ ਬਾਬਾ ਹਰਿਦਾਸ ਜੀ ਦੇ ਘਰ ਡੱਬੀ ਬਾਜ਼ਾਰ ਚੂਨਾ ਮੰਡੀ ਲਾਹੌਰ ਹੋਇਆ ਬਾਬਾ ਹਰਿਦਾਸ ਜੀ ਦਾ ਨਾਂ ਬਾਣੀ ਚ ਅਉਦਾ ਕਵਿ […]

ਲੇਖ
October 07, 2025
104 views 26 secs 0

ਸ੍ਰੀ ਗੁਰੂ ਰਾਮਦਾਸ ਜੀ ਦੀ ਤਾਲੀਮ (ਉਹਨਾਂ ਦੀਆਂ ਜੀਵਨ-ਸਾਖੀਆਂ ਵਿਚੋਂ)

ਨਿਮ੍ਰਤਾ, ਗਰੀਬੀ:- ਲੋਕ ਆਮ ਤੌਰ ‘ਤੇ ਕਿਸੇ ਮਤਲਬ ਦੀ ਖ਼ਾਤਰ, ਲੋੜ ਪੈਣ ‘ਤੇ ਦੂਜੇ ਅੱਗੇ ਲਿਫ਼ਦੇ ਹਨ, ਪਰ ਜਦੋਂ ਕਿਸੇ ਮਰਤਬੇ ਉੱਤੇ ਅੱਪੜ ਜਾਂਦੇ ਹਨ, ਤਾਂ ਉਹ ਲਿਫ਼ਣਾ, ਉਹਨਾਂ ਨੂੰ ਭੁੱਲ ਜਾਂਦਾ ਹੈ। ਮਨੁੱਖ ਕੋਠੇ ਉੱਤੇ ਚੜ੍ਹਨ ਲਈ ਪਉੜੀ ਵੱਲ ਮੂੰਹ ਕਰ ਕੇ ਪਉੜੀ ਦੇ ਇਕ ਇਕ ਡੰਡੇ ਨੂੰ ਹੱਥ ਪਾਈ ਜਾਂਦਾ ਹੈ, ਪਰ ਜਦੋਂ […]