ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਤੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਬੀਤੇ ਦਿਨੀਂ ਨਵੀਂ ਦਿੱਲੀ ਤੋਂ ਸਾਨਫਰੈਂਸਿਸਕੋ, ਅਮਰੀਕਾ ਜਾਣ ਸਮੇਂ ਏਅਰ ਇੰਡੀਆ ਦੇ ਜਹਾਜ਼ AI 183 ਉਪਰ ਸਫ਼ਰ ਕਰਨਾ ਸੀ ਪ੍ਰੰਤੂ ਸਿੰਘ ਸਾਹਿਬ ਵੱਲੋਂ ਸੀਟਾਂ ਉਪਰ ਸਾਫ-ਸਫਾਈ ਨਾ ਹੋਣ ਕਰਕੇ ਰੋਸ ਜਤਾਉਣ ‘ਤੇ ਉਲਟਾ ਏਅਰ ਇੰਡੀਆ ਅਤੇ ਉਸਦੇ ਸਟਾਫ ਵੱਲੋਂ ਕੀਤੇ ਗਏ ਸਿੰਘ ਸਾਹਿਬ ਨਾਲ ਕੀਤੇ ਦੁਰਵਿਵਹਾਰ ਦੀ ਅਸੀਂ “ਖ਼ਾਲਸਾ ਅਖ਼ਬਾਰ” ਵੱਲੋਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।
ਅਸੀਂ ਸਿੱਖ ਕੌਮ ਦੇ ਬੇਹੱਦ ਸਤਿਕਾਰਯੋਗ ਅਹੁਦੇ ਦਾ ਅਪਮਾਨ ਕਰਨ ਲਈ ਏਅਰ ਇੰਡੀਆ ਵੱਲੋਂ ਲਿਖਤੀ ਮੁਆਫੀ ਅਤੇ ਸਬੰਧਤ ਸਟਾਫ਼ ਅਤੇ ਅਧਿਕਾਰੀਆਂ ਵਿਰੁੱਧ ਕਰੜੀ ਕਾਰਵਾਈ ਦੀ ਮੰਗ ਕਰਦੇ ਹਾਂ।
