ਹੈਨਰੀ ਨੋਵਾਕ ਮਾਮਲੇ ‘ਤੇ ਬਰਤਾਨੀਆ ਦੇ ਸਿੱਖ ਸੰਸਦ ਮੈਂਬਰਾਂ ਵੱਲੋਂ ਘਟਨਾ ਦੀ ਨਿੰਦਾ

ਗ੍ਰਹਿ ਮੰਤਰੀ ਵੱਲੋਂ ਕਿਰਪਾਨ ਸੰਬੰਧੀ ਕੋਈ ਕਾਨੂੰਨੀ ਸਮੀਖਿਆ ਕਰਨ ਤੋਂ ਨਾਂਹ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਹੈਨਰੀ ਨੌਵਾਕ ਮਾਮਲੇ ‘ਚ ਅੱਜ ਬਰਤਾਨੀਆਂ ਦੀ ਸੰਸਦ ‘ਚ ਬਹਿਸ ਹੋਈ, ਜਿਸ ਦੌਰਾਨ ਸਿੱਖ ਸੰਸਦ ਮੈਂਬਰਾਂ ਨੇ ਘਟਨਾਂ ਦੀ ਸਖ਼ਤ ਨਿੰਦਾ ਕਰਦਿਆਂ ਪੀੜਤ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਰਪਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੀਖਿਆ ਕਰਨ ਤੋਂ ਨਾਂਹ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰ ਜਸ ਅਠਵਾਲ ਚੇਅਰਮੈਨ ਆਲ ਪਾਰਟੀ ਪਾਰਲੀ ਮੈਂਟਰੀ ਗਰੁੱਪ ਫਾਰ ਸਿੱਖਸ, ਸਤਵੀਰ ਕੌਰ, ਕੀਰਥ ਐਟਵਿਸਲ, ਵਰਿੰਦਰ ਜੱਸ, ਪ੍ਰੀਤ ਕੌਰ ਗਿੱਲ, ਹਰਪ੍ਰੀਤ ਕੌਰ ਉੱਪਲ, ਸੋਨੀਆ ਕੁਮਾਰ, ਜੀਵਨ ਸੰਧਰ, ਬਾਗੀ ਸ਼ੰਕਰ, ਗੁਰਿੰਦਰ ਸਿੰਘ ਜੋਸ, ਤਨਮਨਜੀਤ ਸਿੰਘ ਢੇਸੀ (ਸਾਰੇ ਸੰਸਦ ਮੈਂਬਰ) ਨੇ ਸਾਂਝਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਅਸੀਂ ਹੈਨਰੀ ਨੇਵਾਕ ਦੀ ਬੇਵਕਤੀ ਤੇ ਦੁਖਦਾਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ। ਬਿਆਨ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮਾਮਲਾ ਵਿਕਰਮ ਦਿਗਵਾ ਦੁਆਰਾ ਹੈਨਰੀ ਨੋਵਾਕ ਦੇ ਕੀਤੇ ਗਏ ਕਤਲ ਬਾਰੇ ਹੈ। ਇਹ ਨਸਲਵਾਦ ਜਾਂ ਧਰਮ ਦਾ ਮਾਮਲਾ ਨਹੀਂ ਸੀ, ਬਲਕਿ ਇਕ ਵਿਅਕਤੀ ਦਾ ਅਪਰਾਧਿਕ ਮਾਮਲਾ ਸੀ, ਜੋ ਆਪਣੇ ਕੰਮਾਂ ਲਈ ਖੁਦ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਅਫਸੋਸ ਕਿ ਰਿਫਾਰਮ ਯੂ.ਕੇ. ਤੇ ਰੀਸਟੋਰ ਪਾਰਟੀ ਨੇ ਲੋਕਾਂ ਦੇ ਦੁੱਖ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਪਾਰਟੀਆਂ ਧਾਰਮਿਕ ਕਿਰਪਾਨ ਪਹਿਨਣ ਨੂੰ ਲੈ ਕੇ ਸਿੱਖ ਭਾਈਚਾਰੇ ਤੇ ਨਿਸ਼ਾਨਾ ਸਾਧ ਰਹੀਆਂ ਹਨ, ਜਦੋਂ ਕਿ ਇਸ ਹਮਲੇ ‘ਚ ਕਿਰਪਾਨ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਗਈ ਸੀ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਇਹ ਮਾਮਲਾ ਸਿੱਖ ਧਰਮ ਜਾਂ ਨਸਲਵਾਦ ਦਾ ਨਹੀਂ ਹੈ, ਸਗੋਂ ਇਹ ਸਿੱਧਾ ਕਤਲ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਦੇਸ਼ ‘ਚ ਸਮੂਹਿਕ ਸਜ਼ਾ ਦੇਣ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹਨਾਂ ਨੇ ਕਿਰਪਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕਾਨੂੰਨੀ ਸਮੀਖਿਆ ਕਰਨ ਤੋਂ ਨਾਂਹ ਕੀਤੀ ਹੈ।

ਕਿਰਪਾਨ ‘ਤੇ ਪਾਬੰਦੀ ਦਾ ਵਿਰੋਧ ਕਰਨ ‘ਤੇ ਢੇਸੀ ਨੂੰ ਪੰਜਾਬ ਚਲੇ ਜਾਣ ਦੀ ਦਿੱਤੀ ਸਲਾਹ
……

ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੀ ਨੇ ਨੇ ਕੁੱਝ ਪਾਰਟੀਆਂ ਵਲੋਂ ਕਿਰਪਾਨ ‘ਤੇ ਪਾਬੰਦੀ ਲਗਾਉਣ ਦੀ ਗੱਲ ਦਾ ਵਿਰੋਧ ਕੀਤਾ। ਰੀਸਟੋਰ ਪਾਰਟੀ ਦੇ ਸੰਸਦ ਮੈਂਬਰ ਰੂਪਰਟ ਲੋਅ ਨੇ ਸ਼ੋਸ਼ਲ ਮੀਡੀਆ ‘ਤੇ ਕਿਹਾ ਕਿ ਰੀਸਟੋਰ ਬਰਤਾਨਵੀ ਸਰਕਾਰ ਮੌਕੇ ਸਭ ਬਰਾਬਰ ਹੋਣਗੇ। ਗੈਰ-ਬਰਤਾਨਵੀ ਧਾਰਮਿਕ ਨਿਯਮਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਾਂ ਮਾਨਤਾ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸੰਸਦ ਮੈਂਬਰ ਕੈਥਰੀਨ ਬਲੇਕਲੋਕ ਨੇ ਸ਼ੋਸ਼ਲ ਮੀਡੀਆ ‘ਤੇ ਢੇਸੀ ਦੇ ਪਿੰਡ ਵਾਲੀ ਤਸਵੀਰ ਸਾਂਝੀ ਕਰਦਿਆਂ ਕਿਹਾ ਢੇਸੀ ਮੈਨੂੰ ਤੇ ਹੋਰਾਂ ਨੂੰ ਨਸਲਵਾਦੀ ਕਹਿ ਰਹੇ ਹਨ, ਪਰ ਉਹ ਭਾਰਤ ਦੀ ਬਜਾਏ ਯੂ.ਕੇ. ਵਿਚ ਰਹਿਣ ਦਾ ਫ਼ੈਸਲਾ ਕਰਦਾ ਹੈ, ਜਿੱਥੇ ਉਸ ਕੋਲ ਨਾਗਰਿਕਤਾ ਲੈਣ ਦਾ ਅਧਿਕਾਰ ਵੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਉਹ ਆਪਣੇ ਪਿੰਡ ਵਾਪਸ ਚਲੇ ਜਾਣਗੇ।

ਪ੍ਰਧਾਨ ਮੰਤਰੀ ਕੀਰ ਸਟਾਰਮਰ ਵੱਲੋਂ ਘਟਨਾ ਦੀ ਨਿੰਦਾ
…….

ਇਸ ਸੰਬੰਧੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਪੁਲਿਸ ‘ਤੇ ਬਹੁਤ ਹੀ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ। ਇਸ ਘਟਨਾ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਆਈ. .ਪੀ.ਸੀ. ਨੂੰ ਇਸ ਮਾਮਲੇ ਵਿੱਚ ਦੇਖਣਾ ਹੋਵੇਗਾ, ਇਹਨਾਂ ਬਹੁਤ ਗੰਭੀਰ ਸਵਾਲਾਂ ਦਾ ਪੁਲਿਸ ਨੂੰ ਜਵਾਬ ਦੇਣਾ ਪਵੇਗਾ। ਇਸ ਦੇ ਨਾਲ ਹੀ ਹੈਂਪਸ਼ਾਇਰ ਪੁਲਿਸ ਨੇ ਕਿਹਾ ਹੈ ਕਿ ਘਟਨਾ ‘ਚ ਸ਼ਾਮਿਲ ਚਾਰ ਪੁਲਿਸ ਅਧਿਕਾਰੀਆਂ ‘ਚੋਂ ਇਕ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।