LATEST POST
ਭਗਤ ਰਵਿਦਾਸ ਜੀ ਦੀ ਬਾਣੀ ਵਿਚ ਕਰਮ-ਕਾਂਡਾਂ ਦੀ ਨਿਖੇਧੀ
-ਡਾ. ਰਛਪਾਲ ਸਿੰਘ* ਕਰਮ ਦੇ ਸ਼ਾਬਦਿਕ ਅਰਥ ਹਨ- ਕੰਮ, ਬਖ਼ਸ਼ਿਸ਼, ਉੱਦਮ, ਕਿਰਤ, ਕੋਸ਼ਿਸ ਆਦਿ। ਧਾਰਮਿਕ ਅਤੇ ਸੰਸਾਰਕ ਸਭ ਪ੍ਰਕਾਰ ਦੇ ਕੰਮਾਂ ਨੂੰ ‘ਕਰਮ’ ਦੀ ਸੰਗਿਆ ਦਿੱਤੀ ਜਾਂਦੀ ਹੈ। ਉਸ (ਆਤਮਿਕ) ‘ਕਰਮ’, ਜੋ ਮਨੁੱਖ ਕੇਵਲ ਦਿਖਾਵੇ ਮਾਤਰ ਹੀ ਕਰਦਾ ਹੈ ਅਤੇ ਉਹ ‘ਕਰਮ’ ਨਾਲ ਮਨੁੱਖ ਨੂੰ ਕੋਈ ਆਤਮਿਕ ਲਾਭ ਨਹੀਂ ਹੁੰਦਾ ਤਾਂ ਅਜਿਹੇ ਕੀਤੇ ‘ਕਰਮ’ ‘ਕਰਮ- […]
ਮਾਂ ਦੇ ਦੁਲਾਰਿਆਂ ‘ਚ ਧਰਮ ਦਾ ਪਿਆਰ
-ਡਾ. ਮਨਜੀਤ ਕੌਰ ਮਾਂ ਦੀ ਗੋਦ ਹੀ ਉਸ ਦੇ ਦੁਲਾਰੇ ਦੀ ਪਹਿਲੀ ਪਾਠਸ਼ਾਲਾ ਹੁੰਦੀ ਹੈ। ਵਿੱਦਿਆ ਦਾਤਾ ਦੇ ਰੂਪ ਵਿਚ ਮਾਂ ਹੀ ਆਪਣੇ ਦੁਲਾਰੇ ਦੀ ਸ਼ਖ਼ਸੀਅਤ ਨੂੰ ਸੱਚ ਦੇ ਸਾਂਚੇ ਵਿਚ ਘੜ੍ਹ ਕੇ ਉਸ ਨੂੰ ਖ਼ੂਬਸੂਰਤ ਵਰਤਮਾਨ ਦੇ ਚਮਕਦੇ ਭਵਿੱਖ ਵੱਲ ਪੈਰ ਪੁੱਟਣ ਲਈ ਪ੍ਰੇਰਿਤ ਕਰਦੀ ਹੈ। ਪਾਵਨ ਪਵਿੱਤਰ ਗੁਰਬਾਣੀ ਵਿਚ ਮਾਤਾ ਨੂੰ ਮਤਿ ਕਿਹਾ […]
ਚੇਚਕ ਦਾ ਰੋਗ ਤੇ ਗੁਰਮਤਿ
-ਡਾ. ਜਸਵਿੰਦਰ ਕੌਰ ਚੇਚਕ ਇਕ ਚਮੜੀ ਦਾ ਰੋਗ ਹੈ ਜੋ ਸਰੀਰ ਵਿਚ ਗਰਮੀ ਦੀ ਮਾਤਰਾ ਵਧਣ ਨਾਲ ਹੁੰਦਾ ਹੈ। ਅਕਸਰ ਲੋਕਾਂ ਵੱਲੋਂ ਇਹ ਰੋਗ ਹੋ ਜਾਣ ’ਤੇ ਕਈ ਤਰ੍ਹਾਂ ਦੇ ਵਹਿਮ-ਭਰਮ ਕੀਤੇ ਜਾਂਦੇ ਹਨ। ਇਸ ਨੂੰ ਇਕ ਸੁਭਾਵਿਕ ਰੋਗ ਸਮਝਣ ਦੀ ਥਾਂ ਕਿਸੇ ਅਖੌਤੀ ਰੋਗ ਦੀ (ਮਾਤਾ ਦੀ) ਕਰੋਪੀ ਸਮਝਿਆ ਜਾਂਦਾ ਹੈ। ਇਸ ਬੀਮਾਰੀ ਦਾ […]
ਪੰਜ ਵਿਕਾਰ
ਮਨੁੱਖ ਸਮਾਜਿਕ ਜੀਵ ਹੈ। ਇਸ ਵਿਚਲੀ ਸਮਾਜਿਕਤਾ (ਚੇਤਨਤਾ) ਹੀ ਇਸ ਨੂੰ ਪਸ਼ੂਆਂ ਨਾਲੋਂ ਵੱਖਰਾ ਕਰਦੀ ਹੈ। ਸਮਾਜ ਵਿਚ ਰਹਿੰਦਾ ਮਨੁੱਖ ਹੀ ਮਨੁੱਖ ਹੈ। ਜਿਹੜਾ ਮਨੁੱਖ ਇਕੱਲਾ ਜੰਗਲ ਵਿਚ ਰਹਿ ਰਿਹਾ ਹੈ ਉਸ ਵਾਸਤੇ ਨੇਕੀ-ਬਦੀ ਤੇ ਚੰਗਿਆਈ- ਬੁਰਿਆਈ ਦੀ ਹੋਂਦ ਨਿਰਮੂਲ ਹੈ। ਇਨ੍ਹਾਂ ਸਾਰੇ ਗੁਣਾਂ ਦੀ ਮਹੱਤਤਾ ਉਦੋਂ ਤਕ ਹੀ ਹੈ ਜਦੋਂ ਤਕ ਮਨੁੱਖ ਦਾ ਸੰਪਰਕ ਦੂਜੇ ਮਨੁੱਖਾਂ ਨਾਲ ਹੁੰਦਾ ਹੈ। ਇਕ ਮਨੁੱਖ ਦੂਜੇ ਮਨੁੱਖਾਂ ਨਾਲ ਕਿਸ ਕਿਸਮ ਦਾ ਵਰਤਾਓ ਕਰਦਾ ਹੈ ਇਸ ਤੋਂ ਉਸ ਦੀ ਨੇਕੀ ਅਤੇ ਬਦੀ ਦੀ ਪਛਾਣ ਹੁੰਦੀ ਹੈ। ਇਸ ਤਰ੍ਹਾਂ ਕੁਝ ਮਨੁੱਖ ਚੰਗੇ ਅਤੇ ਕੁਝ ਮੰਦੇ ਗਿਣੇ ਜਾਂਦੇ ਹਨ। ਇਹ ਗੁਣ ਔਗੁਣਾਂ ਦੀ ਖੇਡ ਯੁੱਗ ਅਤੇ ਸਥਾਨ ਵਿਚ ਵੱਖਰੀ- ਵੱਖਰੀ ਹੁੰਦੀ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਜਿਹੜੇ ਮਨੁੱਖੀ ਔਗੁਣ ਇਸ ਮਨੁੱਖ ਨੂੰ ਪਸ਼ੂ ਵਿਚ ਤਬਦੀਲ ਕਰਦੇ ਹਨ, ਉਹ ਪੰਜ ਹੀ ਦੱਸੇ ਹਨ। ਇਨ੍ਹਾਂ ਪੰਜਾਂ ਵਿਕਾਰਾਂ ਵਿਚ ਉਹ ਸਾਰੇ ਮਨੁੱਖੀ ਔਗੁਣ ਆ ਜਾਂਦੇ ਹਨ, ਜਿਹੜੇ ਮਨੁੱਖ ਨੂੰ ਬੁਰਾ ਬਣਾਉਂਦੇ ਹਨ। ਹਰ ਮਨੁੱਖ ਲਈ ਜ਼ਰੂਰੀ ਹੈ ਕਿ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਜਾਣੇ ਅਤੇ ਫਿਰ ਇਨ੍ਹਾਂ ਤੋਂ ਬਚਣ ਦਾ ਉਪਰਾਲਾ ਕਰੇ। ਇਹ ਔਗੁਣ ਹਨ: ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।
ਏਕਾਂਤ ਦਾ ਲਾਭ
ਡਾ. ਜਸਵੰਤ ਸਿੰਘ ਨੇਕੀ ਸੰਨ ੧੯੮੬ ਈਸਵੀ ਦੀ ਗੱਲ ਹੈ। ਵਿਸ਼ਵ ਸੁਅਸਥ ਸੰਸਥਾ ਨੇ ਮੈਨੂੰ ਬਰਮਾ ਭੇਜਿਆ, ਉੱਥੇ ਮਾਨਸਿਕ ਸੁਅਸਥ ਦੀਆਂ ਸੇਵਾਵਾਂ ਕਾਇਮ ਕਰਨ ਵਿੱਚ ਮਦਦ ਕਰਨ ਲਈ। ਅਸੀਂ ਤਿੰਨ ਜਣੇਂ ਸਾਂ-ਇੱਕ ਫਰਾਂਸੀਸੀ, ਇਕ ਬਰਤਾਨਵੀ ਤੇ ਇਕ ਮੈਂ ਹਿੰਦੁਸਤਾਨੀ। ਪੰਦਰਾਂ ਦਿਨ ਅਸੀਂ ਰੰਗੂਨ ਵਿੱਚ ਰਹੇ ਤੇ ਡਾਕਟਰਾਂ ਤੇ ਨਰਸਾਂ ਨੂੰ ਮਾਨਸਿਕ ਰੋਗੀਆਂ ਦੇ ਇਲਾਜ ਦੇ […]
ਧਰਮ ਕਲਾ
ਡਾ. ਇੰਦਰਜੀਤ ਸਿੰਘ ਗੋਗੋਆਣੀ ਨਹ ਬਿਲੰਬ ਧਰਮੰ ਬਿਲੰਬ ਪਾਪੰ॥ ਦ੍ਰਿੜੰਤ ਨਾਮੰ ਤਜੰਤ ਲੋਭੰ॥ (ਅੰਗ ੧੩੫੪) ਸੋਲਾਂ ਕਲਾਵਾਂ ਵਿੱਚੋਂ ਪੰਜਵੀਂ ਕਲਾ ‘ਧਰਮ ਕਲਾ’ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਧਰਮ ਨੂੰ ਇਕ ਕੋਮਲ ਹੁਨਰ ਅਤੇ ਜਿਊਂਣ ਦਾ ਹੁਨਰ ਵੀ ਕਿਹਾ ਹੈ। ‘ਸਮ ਅਰਥ ਕੋਸ਼’ ਵਿਚ ਧਰਮ ਦੇ ਸਮਾਨ-ਅਰਥੀ ਸ਼ਬਦ ਹਨ, ‘ਆਚਾਰ, ਈਮਾਨ, ਸੱਚ, ਸ਼ਬਦ, ਸੁਕ੍ਰਿਤ, ਯ, […]
ਮਿਸਲ ਸ਼ੁਕਰਚੱਕੀਆ
ਡਾ. ਗੁਰਪ੍ਰੀਤ ਸਿੰਘ ਇਸ ਘਰਾਣੇ ਦਾ ਪਹਿਲਾ ਅੰਮ੍ਰਿਤਧਾਰੀ ਸਿੱਖ ਸ. ਬੁੱਢਾ ਸਿੰਘ ਸੀ, ਜੋ ਦਸਮ ਗੁਰੂ ਅਤੇ ਬੰਦਾ ਸਿੰਘ ਦੀ ਫੌਜ ਵਿਚ ਸਿਪਾਹੀ ਰਿਹਾ। ਇਸ ਦੀ ਮੌਤ ੧੭੧੮ ਈ. ਨੂੰ ਹੋਈ ਸੀ। ਬੁੱਢਾ ਸਿੰਘ ਦੇ ਦੋ ਪੁੱਤਰ ਨੌਧ ਸਿੰਘ ਤੇ ਚੰਦਾ ਸਿੰਘ ਸਨ। ੧੭੪੮ ਈ. ਵਿਚ ਜਦ ਮਿਸਲਾਂ ਬਣੀਆਂ ਤਾਂ ਨੌਧ ਸਿੰਘ ਸ਼ੁਕਰਚੱਕੀਆ ਮਿਸਲ ਦਾ […]
ਸਿੱਖ ਇਤਿਹਾਸ ਨਾਲ ਕਾਸ਼ੀ ਦਾ ਸੰਬੰਧ
-ਡਾ. ਚਮਕੌਰ ਸਿੰਘ ਗੁਰੂ-ਕਾਲ ਤੋਂ ਹੀ ਵੱਖ-ਵੱਖ ਇਲਾਕਿਆਂ ਦੀ ਸੰਗਤ ਗੁਰੂ-ਘਰ ਨਾਲ ਜੁੜਨੀ ਸ਼ੁਰੂ ਹੋ ਗਈ ਸੀ, ਜਿਨ੍ਹਾਂ ਵਿੱਚੋਂ ਕਾਸ਼ੀ (ਬਨਾਰਸ) ਦੀ ਸੰਗਤ ਦਾ ਉਲੇਖ ਸਿੱਖ ਇਤਿਹਾਸ ਦੇ ਸਰੋਤਾਂ ਵਿਚ ਸਪੱਸ਼ਟ ਰੂਪ ਵਿਚ ਪ੍ਰਾਪਤ ਹੁੰਦਾ ਹੈ। ਇਸ ਦਾ ਪ੍ਰਮਾਣ ਕਾਸ਼ੀ ਵਿਖੇ ਬੜੀ ਸੰਗਤ ਤੇ ਛੋਟੀ ਸੰਗਤ ਨਾਮ ਉੱਪਰ ਗੁਰਦੁਆਰਾ ਸਾਹਿਬਾਨ ਦਾ ਸਥਾਪਿਤ ਹੋਣਾ ਹੈ। ਕਾਸ਼ੀ […]
