ਹੁਕਮ ਮੰਨਣ ਦੀ ਜਾਚ – ਬਾਲ ਕਥਾ
ਇਕ ਵਾਰ ਇਕ ਨੌਜੁਆਨ ਲੜਕਾ ਕੰਧ ‘ਤੇ ਗਾਰ ਦੀ ਲਿਪਾਈ ਕਰ ਰਿਹਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਨੇੜਿਓਂ ਲੰਘਣ ਲੱਗੇ ਤਾਂ ਗੰਦੇ ਪਾਣੀ ਦੀਆਂ ਛਿੱਟਾਂ ਗੁਰੂ ਜੀ ਦੇ ਕੱਪੜਿਆਂ ‘ਤੇ ਪੈ ਗਈਆਂ। ਗੁਰੂ ਜੀ ਨੇ ਨਾਲ ਚੱਲ ਰਹੇ ਸਿੱਖਾਂ ਨੂੰ ਹੁਕਮ ਕੀਤਾ। “ਕੋਈ ਜਣਾ ਇਸ ਦੇ ਇਕ ਥੱਪੜ ਲਾਵੇ । ਉਹ ਨਿਹਾਲ […]
ਅਕਾਲ ਚਲਾਣੇ ‘ਤੇ ਵਿਸ਼ੇਸ਼ ਲੇਖ: ਅਕਾਲੀ ਕੌਰ ਸਿੰਘ
ਅਕਾਲੀ ਕੌਰ ਸਿੰਘ ਦਾ ਜਨਮ 16 ਹਾੜ 1943 ਬਿ. (1886 ਈ.) ਨੂੰ ਪਿੰਡ ਪੱਧਰ (ਚਕਾਰ, ਕਸ਼ਮੀਰ) ਭਾਈ ਮਹਾਂ ਸਿੰਘ, ਮਾਤਾ ਕਰਮ ਕੌਰ ਦੇ ਘਰ ਹੋਇਆ। ਅਕਾਲੀ ਜੀ ਚੌਹਾਂ ਧੀਆਂ ਅਤੇ ਪੰਜ ਪੁੱਤਰਾਂ ਵਿਚੋਂ ਸਭ ਤੋਂ ਵੱਡੇ ਸਨ। ਬਾਲਕ ਅਕਾਲੀ ਜੀ ਦਾ ਨਾਮ ਪੂਰਨ ਸਿੰਘ ਰੱਖਿਆ ਗਿਆ। ਇਸ ਬਾਲਕ ਨੇ ਮੁੱਢਲੀ ਅੱਖਰ ਵਿਦਿਆ ਪਿੰਡ ਦੇ ਅਧਿਆਪਕ […]
ਸਾਡੀ ਕ੍ਰਿਤਘਨਤਾ (ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
ਪ੍ਯਾਰੇ ਖਾਲਸਾ ਭਾਈਯੋ । ਇਸ ਸੰਸਾਰ ਪਰ ਕਈ ਪ੍ਰਕਾਰ ਦੀ ਹਤ੍ਯਾ ਅਤੇ ਪਾਪ ਹਨ ਜਿਨਾ ਤੇ ਪੁਰਖ ਕਈ ਪਰਕਾਰ ਦੇ ਦੁੱਖਾਂ ਦਾ ਭਾਗੀ ਹੋ ਸਕਦਾ ਹੈ, ਪਰੰਤੂ ਸਾਡੇ ਖ੍ਯਾਲ ਵਿਚ ਹੋਰ ਸਭਨਾ ਪਾਪਾਂ ਤੇ ਕ੍ਰਿਤਘਨ ਹੋਨਾ ਅਰਥਾਤ ਕਿਸੀ ਦੇ ਕੀਤੇ ਹੋਏ ਉਪਕਾਰ ਨੂੰ ਭੁਲਾ ਦੇਣਾ ਸਭ ਤੇ ਬੁਰਾ ਹੈ ਇਸ ਪਰ ਭਾਈ ਗੁਰਦਾਸ ਜੀ ਸਾਹਿਬ […]
ਨਿੰਦਾ ਭਲੀ ਕਿਸੇ ਕੀ ਨਾਹੀ
-ਡਾ. ਜਸਵੰਤ ਸਿੰਘ ਨੇਕੀ ਬਟਾਲੇ ਵਿਚ ਈਸਾਈਆਂ ਦੇ ਕਾਲਜ ਵਿਚ ਇੱਕ ਸੈਮੀਨਾਰ ਸੀ। ਉੱਥੇ ਪ੍ਰਿੰਸੀਪਲ ਜੋਧ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਗੁਰਬਚਨ ਸਿੰਘ ਤਾਲਬ ਆਦਿ ਸਿਰਕੱਢ ਸਿੱਖ ਵਿਦਵਾਨ ਆਏ ਹੋਏ ਸਨ। ਮੈਂ ਵੀ ਉਹਨਾਂ ਪਾਸ ਬੈਠਾ ਹੋਇਆ ਸਾਂ । ਤਦ ਇਕ ਸੱਜਣ, ਜੋ ਕਿਸੇ ਅਕਾਲੀ ਨੇਤਾ ਦਾ ਰਿਸ਼ਤੇਦਾਰ ਸੀ ਓਥੇ ਆਇਆ ਤੇ ਖਾਲੀ ਪਈ ਕੁਰਸੀ […]
ਸੋਲਾਂ ਕਲਾਵਾਂ – ਸੰਜਮ ਕਲਾ
– ਡਾ. ਇੰਦਰਜੀਤ ਸਿੰਘ ਗੋਗੋਆਣੀ ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ॥ ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ॥ (ਅੰਗ ੯੪੮) ਸੋਲਾਂ ਕਲਾਵਾਂ ਅਨੁਸਾਰ ਵਿਚਾਰ ਕਰੀਏ ਤਾਂ ਚੌਥੀ ਕਲਾ ‘ਸੰਜਮ ਕਲਾ ਹੈ। ਮਾਨਵੀ ਜੀਵਨ ਜਾਚ ਵਿਚ ਸੰਜਮ ਜਾਂ ਸੰਤੋਖ ਦਾ ਵੱਡਾ ਆਧਾਰ ਹੈ। ਮਹਾਨ ਕੋਸ਼ ਦੇ ਕਰਤਾ ਅਨੁਸਾਰ ਸੰਜਮ-ਸੰਖ ਸੰ-ਯਮ. ਸੰਯਮ-ਚੰਗੀ ਤਰਾਂ […]
ਮਾਘ ਦੀ ਸੰਗਰਾਂਦ
-ਪ੍ਰੋ. ਨਵ ਸੰਗੀਤ ਸਿੰਘ* ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਮਾਘ ਦੀ […]
