ਅਜ਼ਾਦੀ ਦਾ ਬਿਰਤਾਂਤ
ਭਾਰੀ ਮੀਂਹ ਅਤੇ ਝੱਖੜ..ਸਿਆਲਕੋਟ ਤੋਂ ਤੁਰੇ ਡੇਰੇ ਬਾਬੇ ਨਾਨਕ ਥਾਣੀ ਅੰਬਰਸਰ ਅੱਪੜੇ..ਖਾਲਸਾ ਕਾਲਜ ਤੰਬੂ ਗੱਡੇ ਸਨ..ਤਿੰਨ ਚਾਰ ਦਿਨ ਓਥੇ ਰਹੇ..ਪੈਰ ਦੀਆਂ ਉਂਗਲਾਂ ਗਲ਼ ਗਈਆਂ..ਮਾਂ ਅੱਗੇ ਰੋਇਆ ਕਰਾਂ..ਉਸਦੀ ਝੋਲੀ ਅੱਗੇ ਹੀ ਤਿੰਨ ਚਾਰ ਭੈਣ ਭਰਾ ਹੋਰ..ਆਖਿਆ ਕਰੇ ਜਾ ਸੁੱਕੀ ਮਿੱਟੀ ਲੱਭ ਉਂਗਲ਼ਾਂ ਤੇ ਮਲ ਲੈ..ਹੌਕਿਆਂ ਹਾਵਿਆਂ ਦੀ ਸੁਨਾਮੀ ਵਿਚ ਸੁੱਕੀ ਮਿੱਟੀ ਕਿਥੋਂ..ਕਿਸੇ ਤਰਸ ਕੀਤਾ..ਸਿਰੋਂ ਪਰਨਾ ਪਾੜ […]