ਲੇਖ
April 02, 2025
312 views 2 secs 0

ਦਲੇਰੀ ਅਤੇ ਸਮਝ ਦੀ ਪਰਖ

(ਬਾਲ ਕਥਾ) ਸ. ਸੁਖਦੇਵ ਸਿੰਘ ਸ਼ਾਂਤ ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਇੱਕ ਥਾਂ ਰੁਕੇ। ਉੱਥੇ ਦਾਦੂ ਪੀਰ ਦੀ ਸਮਾਧ ਬਣੀ ਹੋਈ ਸੀ । ਗੁਰੂ ਜੀ ਨੇ ਆਪਣੇ ਤੀਰ ਦੇ ਚਿੱਲੇ ਨਾਲ ਉਸ ਕਬਰ ਨੂੰ ਨਮਸਕਾਰ ਕੀਤੀ। ਨਾਲ ਜਾਂਦੇ ਸਿੱਖਾਂ ਨੇ ਦੇਖਿਆ। ਉਹ ਸੋਚਾਂ ਵਿੱਚ ਪੈ ਗਏ। ਸਮਾਧਾਂ, ਕਬਰਾਂ ਅਤੇ ਮੜ੍ਹੀਆਂ ਅੱਗੇ ਮੱਥੇ ਟੇਕਣ […]

ਲੇਖ
April 02, 2025
225 views 2 secs 0

ਆਖਰੀ ਕੁਝ ਦਿਨ – ਧੰਨ ਗੁਰੂ ਹਰਗੋਬਿੰਦ ਸਾਹਿਬ ਜੀ

-ਮੇਜਰ ਸਿੰਘ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਤੋਂ ਬਾਅਦ ਜਿੱਥੇ ਹੁਣ ਪਤਾਲਪੁਰੀ ਸਾਹਿਬ ਹੈ, ਉੱਥੇ ਇੱਕ ਕੋਠਾ ਤਿਆਰ ਕਰਵਾਇਆ। ਆਖਰੀ ਸਮੇਂ ਆਪ ਜੀ ਬਹੁਤਾ ਸਮਾਂ ਕੀਰਤਨ ਸੁਣਨ ਵਿੱਚ ਬਤੀਤ ਕਰਦੇ, ਸੰਗਤ ਨੂੰ ਆਖ਼ਰੀ ਉਪਦੇਸ਼ ਦਿੰਦੇ ਹੋਏ ਪੰਜਵੇਂ ਗੁਰੂ ਪਿਤਾ ਜੀ ਦਾ […]

ਲੇਖ
April 01, 2025
320 views 19 secs 0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਭ ਤੋਂ ਵੱਡੀ ਦੇਣ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ

-ਪ੍ਰਿੰ. ਸੁਰਿੰਦਰ ਸਿੰਘ ਸਿੱਖ ਰਹਿਤ ਮਰਯਾਦਾ ਦੀ ਸੰਪੂਰਨਤਾ ਤਕ ਮਹੱਤਵਪੂਰਨ ਤਾਰੀਖਾਂ:- ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਸਿੱਖ ਕੌਮ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਕਿ ਹੋਰ ਦੇਸ਼ਾਂ ਦੇ ਸੰਵਿਧਾਨ ਵਾਂਗ ਸਿੱਖ ਪੰਥ ਦਾ ਵਿਧਾਨ ਹੈ। ਸਿੱਖ ਨੇ ਜਨਮ ਤੋਂ ਲੈ ਕੇ ਮਰਨ ਤਕ ਆਪਣੇ ਜੀਵਨ ਨੂੰ ਕਿਵੇਂ ਗੁਰੂ ਦੱਸੀ ਜੀਵਨ ਜੁਗਤ ਮੁਤਾਬਿਕ ਬਤੀਤ ਕਰਨਾ ਹੈ […]

ਲੇਖ
April 01, 2025
381 views 55 secs 0

ਵਾਹਿਗੁਰੂ ਗੁਰ ਮੰਤ੍ਰ ਹੈ

‘ਸਿੱਖ ਰਹਿਤ ਮਰਯਾਦਾ’ ‘ ਅਨੁਸਾਰ ‘ਨਾਮ ਬਾਣੀ ਦਾ ਅਭਿਆਸ’ ਵਿਚ ਗੁਰਮੰਤਰ ‘ਵਾਹਿਗੁਰੂ’ ਦਾ ਜਾਪ ਅਤੇ ਨਿਤਨੇਮ ਦੀਆਂ ਬਾਣੀਆਂ ਦਾ ਰੋਜ਼ਾਨਾ ਪਾਠ ਦੋਵੇਂ ਹੀ ਸ਼ਾਮਲ ਹਨ। ਇਸ ਲਈ ਗੁਰਸਿੱਖ ਲਈ ਇਹ ਦੋਵੇਂ ਹੀ ਜ਼ਰੂਰੀ ਹਨ ਅਤੇ ਉਸ ਦੇ ਨਿੱਤਨੇਮ ਦਾ ਅਟੁੱਟ ਅੰਗ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਜਾਪੁ ਸਾਹਿਬ’ ਵਿਚ ਪਰਮਾਤਮਾ ਦੇ ਅਨੇਕਾਂ ਹੀ ਨਾਮ ਦਰਜ ਹਨ। ਇਨ੍ਹਾਂ ਸਾਰਿਆਂ ਦਾ ਅੰਤਰੀਵੀ ਭਾਵ ਕੇਵਲ ਅਤੇ ਕੇਵਲ ਇੱਕੋ- ਇੱਕ ਪਰਮਾਤਮਾ ਹੀ ਹੈ। ਹੋਰ ਧਰਮਾਂ ਨੂੰ ਮੰਨਣ ਵਾਲੇ ਉਹ ਵਿਅਕਤੀ ਜਿਹੜੇ ਇੱਕੋ-ਇੱਕ ਪਰਮ-ਹਸਤੀ ਪਰਮਾਤਮਾ ਨੂੰ ਭਾਵੇਂ ਕਿਸੇ ਵੀ ਨਾਮ ਨਾਲ ਜਪਦੇ ਅਤੇ ਸਿਮਰਦੇ ਹਨ ਸਾਡੇ ਲਈ ਧੰਨਤਾ ਅਤੇ ਸਤਿਕਾਰ ਦੇ ਯੋਗ ਹਨ।

ਲੇਖ
March 31, 2025
198 views 1 sec 0

ਨਿਸ਼ਾਨਵਾਲੀਆ ਮਿਸਲ

ਡਾ. ਗੁਰਪ੍ਰੀਤ ਸਿੰਘ ਇਸ ਮਿਸਲ ਦਾ ਬਾਨੀ ਸ. ਦਸੌਧਾ ਸਿੰਘ ਪਿੰਡ ਮਨਸੂਰ ਜ਼ਿਲ੍ਹਾ ਫਿਰੋਜ਼ਪੁਰ ਦਾ ਸੀ। ਉਸਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਇਸਦਾ ਜਥਾ ਦਲ ਖਾਲਸਾ ਦੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਚਲਿਆ ਕਰਦਾ ਸੀ। ਇਸ ਮਿਸਲ ਕੋਲ ਅੰਬਾਲਾ, ਸ਼ਾਹਬਾਦ, ਦੋਰਾਹਾ, ਜ਼ੀਰ, ਮਨਸੂਰਵਾਲ ਦੇ ਇਲਾਕੇ ਸਨ । ਅੰਬਾਲਾ ਮਿਸਲ ਦੀ ਰਾਜਧਾਨੀ ਸੀ। ਦਸੌਧਾ […]

ਲੇਖ
March 31, 2025
359 views 16 secs 0

ਗੁਰਬਾਣੀ ਵਿਚਾਰ : ਜਾ ਕਉ ਹਰਿ ਰੰਗੁ ਲਾਗੋ

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥ ( ਸ੍ਰੀ ਗੁਰੂ ਗ੍ਰੰਥ ਸਾਹਿਬ 679) ਧਨਾਸਰੀ ਰਾਗ ਦੇ ਦੁਪਦਿਆਂ ‘ਚ ਦਰਜ ਇਨ੍ਹਾਂ ਪਾਵਨ ਸਤਰਾਂ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਗੁਰੂ ਦੁਆਰਾ ਬਖਸ਼ੇ ਗਿਆਨ ਦੁਆਰਾ ਮਨੁੱਖ ਵੱਲੋਂ ਆਪਣੇ ਆਪੇ ਨੂੰ […]

ਲੇਖ
March 31, 2025
345 views 4 secs 0

ਦੁਨੀਆਂ ਭਰ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ

-ਡਾ. ਜਸਵੰਤ ਸਿੰਘ ਨੇਕੀ ਓਦੋਂ ਮੈਂ ਮਾਨਸਿਕ ਸਿਹਤ ਦੀ ਅੰਤਰ-ਰਾਸ਼ਟਰੀ ਫੈਡਰੇਸ਼ਨ ਦਾ ਆਨਰੇਰੀ ਸਕੱਤਰ ਸਾਂ । ਤਦ ਇਕ ਯਹੂਦੀ ਔਰਤ ਦਾ ਨਾਮ ਉਸ ਫੈਡਰੇਸ਼ਨ ਦੇ ਫਿਰਤੂ ਰਾਜਦੂਤ ਦੇ ਪਦ ਲਈ ਤਜਵੀਜ਼ ਹੋਇਆ। ਉਹ ਨਿਊਯਾਰਕ ਰਹਿੰਦੀ ਸੀ ਤੇ ਮੈਂ ਥੋੜ੍ਹੇ ਦਿਨਾਂ ਨੂੰ ਨਿਊਯਾਰਕ ਜਾਣਾ ਸੀ। ਸੋ ਮੈਂ ਉਸਨੂੰ ਮਿਲਣ ਦੇ ਇਰਾਦੇ ਨਾਲ ਉਸਨੂੰ ਟੈਲੀਫੋਨ ਕੀਤਾ । […]

ਲੇਖ
March 28, 2025
210 views 1 sec 0

ਗੁਣ ਕਿਤੋਂ ਵੀ ਮਿਲੇ, ਲੈ ਲਵੋ

-ਸ. ਸੁਖਦੇਵ ਸਿੰਘ ਸ਼ਾਂਤ ਇੱਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਵੀਸ਼ਰ ਆਏ। ਉਨ੍ਹਾਂ ਰਾਜਾ ਗੋਪੀ ਚੰਦ ਦੇ ਵੈਰਾਗ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ। ਕੁਝ ਸਿੱਖਾਂ ਨੂੰ ਗੁਰੂ-ਦਰਬਾਰ ਵਿੱਚ ਗੋਪੀ ਚੰਦ ਦੀ ਕਥਾ ਗਾਉਣੀ ਚੰਗੀ ਨਾ ਲੱਗੀ। ਉਨ੍ਹਾਂ ਸਿੱਖਾਂ ਨੇ ਕਵੀਸ਼ਰਾਂ ਨੂੰ ਵਿੱਚੋਂ ਟੋਕ ਕੇ ਇਹ ਕਥਾ ਬੰਦ ਕਰਨ ਲਈ ਕਿਹਾ। […]

ਲੇਖ
March 28, 2025
358 views 30 secs 0

ਅਖੌਤੀ ਬਾਬਾ-ਵਾਦ

-ਮਾਸਟਰ ਜਸਵੰਤ ਸਿੰਘ ਘਰਿੰਡਾ ‘ਬਾਬਾ” ਸ਼ਬਦ ਬੜਾ ਪਵਿੱਤਰ ਹੈ ਜਿਸ ਨੂੰ ਸੁਣ ਕੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੁੰਦੀ ਹੈ। ਇਕ ਵਾਰ ਬਸ ਵਿਚ ਸਫ਼ਰ ਕਰਦਿਆਂ ਗ਼ਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਮੈਨੂੰ ਮਿਲ ਪਏ। ਮੈਂ ਉਨ੍ਹਾਂ ਨੂੰ ਸਵਾਲ ਕੀਤਾ, “ਬਾਬਾ ਜੀ! ਜਦੋਂ ਤੁਸੀਂ ਦੇਸ਼ ਨੂੰ ਅਜ਼ਾਦ ਕਰਾਉਣ ਵਾਸਤੇ ਗ਼ਦਰ ਪਾਰਟੀ […]

ਲੇਖ
March 27, 2025
330 views 7 secs 0

ਕੌਮੀ ਉਨਤੀ ਦੇ ਸਾਧਨ- 2

ਪਿਛਲੇ ਪਰਚੇ ਵਿੱਚ ਅਸੀਂ ਈਸਾਈ ਕੌਮ ਦੇ ਬਾਨੀ ਮਹਾਤਮਾ ਮਸੀਹ ਦਾ ਹਾਲ ਅਤੇ ਉਨਾਂ ਦੇ ਸੇਵਕਾਂ ਦਾ ਪੁਰਖਾਰਥ ਕਥਨ ਕਰਕੇ ਅਪਨੇ ਪਾਠਕਾਂ ਪ੍ਰਤਿ ਪ੍ਰਗਟ ਕਰ ਆਏ ਹਾਂ ਉਨ੍ਹਾਂ ਨੇ ਅਪਨੇ ਗੁਰੂ ਦੇ ਪੁਰਖਾਰਥ ਨੂੰ ਅਜੇਹੇ ਦੁਖ ਸਹਾਰ ਕੇ ਪੂਰਨ ਕੀਤਾ ਸੀ। ਇਸੀ ਪਰਕਾਰ ਜਦ ਅਸੀਂ ਮੁਸਲਮਾਨ ਧਰਮ ਦੇ ਕਰਤਾ ਹਜ਼ਰਤ ਮੁਹੰਮਦ ਸਾਹਿਬ ਦਾ ਜੀਵਨ ਦੇਖਦੇ ਹਾਂ ਤਦ ਸਾਨੂੰ ਉਸਤੇ ਭੀ ਇਹੋ ਉਪਦੇਸ ਮਿਲਦਾ ਹੈ ਜੋ ਮਸੀਹ ਦੇ ਸੇਵਕਾਂ ਨੇ ਕੀਤਾ ਸੀ, ਉਨ੍ਹਾਂ ਦੀ ਤਾਰੀਖ ਏਹ ਦਸਦੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਚਾਲੀ ਸਾਲ ਤਕ ਆਮ ਆਦਮੀਆਂ ਦੀ ਤਰਹ ਅਰਬ ਦੇਸ ਦੇ ਦੀਨੇ ਨਾਮੇ ਨਗਰ ਵਿਚ ਅਪਨੀ ਉਮਰਾ ਬਤੀਤ ਕਰਦੇ ਰਹੇ ਅਤੇ ਇੱਕ ਇਸਤ੍ਰੀ ਦੇ ਤੇ ਉਸਦੇ ਊਠਾਂ ਦੇ ਸਰਵਾਨ ਰਹਕੇ ਉਸ ਦਾ ਕੰਮ ਕਰਦੇ ਰਹੇ-ਜਿਸਤੇ ਕੁਝ ਮਗਰੋਂ ਉਸੀ ਨਾਲ ਸ਼ਾਦੀ ਕਰਕੇ ਗ੍ਰਹਸਤੀ ਬਨ ਗਏ ਅਤੇ ਨਾਲ ਹੀ ਚਿੱਤ ਵਿਚ ਉਸ ਦੇਸ ਦੀਆਂ ਬੁਰਾਈਆ ਦੇ ਦੂਰ ਕਰਨ ਦਾ ਖਯਾਲ ਆਇ ਗਿਆ-ਜਿਸ ਪਰ ਉਨ੍ਹਾਂ ਨੇ ਧਾਰਮਕ ਕੰਮ ਨੂੰ ਕਰਨਾ ਆਰੰਭ ਕਰ ਦਿਤਾ ਜਿਸ ਪਰ ਉਨ੍ਹਾਂ ਦੇ ਚਾਰ ਸਾਥੀ ਅਜੇਹੇ ਹੋ ਗਏ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਮਹੰਮਦ ਸਾਹਿਬ ਦੇ ਪੁਰਖਾਰਥ ਪਰ ਕੁਰਬਾਨ ਕੀਤਾ ਸੀ-ਜਿਨ੍ਹਾਂ ਨੂੰ ਚਾਰ ਯਾਰ ਅਤੇ ਖਲੀਫੇ ਸਦਦੇ ਹਨ-ਜਿਨ੍ਹਾਂ ਦੇ ਨਾਮ-ਉਮਰ ਅਬੂ, ਆਸਮਾਨ ਅਤੇ ਅਲੀ ਕਰਕੇ ਸੱਦੀਦੇ ਹਨ। ਹਜ਼ਰਤ ਮੁਹੰਮਦ ਸਾਹਿਬ ਨੂੰ ਅਪਨੇ ਕੰਮ ਦੇ ਕਰਨੇ ਸਮਯ ਅਤੇ ਮੁਸਲਮਾਨੀ ਦੀਨ ਦੁਨੀਆ ਪਰ ਕਾਇਮ ਰੱਖਨ ਲਈ ਕਈ ਪਰਕਾਰ ਦੇ ਦੁੱਖ ਸਹਾਰਨੇ ਪਏ ਅਤੇ ਯਹੂਦੀ ਬਾਦਸਾਹਾਂ ਨਾਲ ਯੁੱਧ ਕਰਨੇ ਪਏ। ਐਥੋਂ ਤਕ ਜੋ ਇੱਕ ਜਗਾ ਪਰ ਉਨ੍ਹਾਂ ਦੇ ਦੋ ਦੰਦ ਭੀ ਸ਼ਹੀਦ ਹੋਏ ਸਨ- ਗਲ ਕਾਹਦੀ ਜੋ ਇਸੀ ਪਰਕਾਰ ਕੰਮ ਕਰਦੇ ਕਰਦੇ ਜਦ ਉਹ ਮਦੀਨੇ ਸ਼ਹਰ ਵਿੱਚ ਦੇਹ ਤ੍ਯਾਗ ਗਏ ਤਦ ਉਨ੍ਹਾਂ ਦੇ ਪਿੱਛੇ ਉਨ੍ਹਾਂ ਚਾਰਾਂ ਯਾਰਾਂ ਨੇ ਅਪਨੇ ਸਮਯ ਪਰ ਉਨ੍ਹਾਂ ਦੇ ਪੁਰਖਾਰਥ ਨੂੰ ਪੂਰਾ ਕਰਨ ਲਈ ਯਤਨ ਕੀਤਾ- ਜਿਸ ਪਰ ਉਨ੍ਹਾਂ ਨੇ ਹਜਾਰਾਂ ਜੰਗ ਅਤੇ ਹਜਾਰਾਂ ਉਪਦੇਸ਼ਾਂ ਨਾਲ ਇਸ ਦੀਨ ਨੂੰ ਵਧਾਇਆ ਅਤੇ ਦੂਸਰੀਆਂ ਕੌਮਾਂ ਅਤੇ ਉਨ੍ਹਾਂ ਦੇ ਬਾਦਸ਼ਾਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਦੀਨ ਮੁਹੰਮਦੀ ਜਰੂਰ ਫੈਲੇਗਾ ਜਿਸ ਪਰ ਉਹ ਬਾਦਸ਼ਾਹ ਭੀ ਇਸ ਖਯਾਲ ਪਰ ਮੁਸਲਮਾਨ ਹੋ ਗਏ।