ਛੋਟਾ ਘੱਲੂਘਾਰਾ (3 ਜੇਠ 17 ਮਈ 1746)

ਲੇਖ
May 16, 2026

ਪਾਪੀ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਯਹੀਆ ਖਾਨ ਲਾਹੌਰ ਦਾ ਨਵਾਬ ਬਣਿਆ ਤੇ ਉਹਦਾ ਦੀਵਾਨ ਬਣਿਆ ਇੱਕ ਹਿੰਦੂ ਖੱਤਰੀ ਲੱਖਪਤ ਰਾਏ ਏਦਾ ਛੋਟਾ ਭਰਾ ਜਸਪਤ ਰਾਏ ਸੀ ਜੋ ਏਮਨਾਬਾਦ ਵਾਲੇ ਪਾਸੇ ਦਾ ਫੌਜਦਾਰ ਸੀ ਇੱਕ ਦਿਨ ਸਿੰਘਾਂ ਦਾ ਇੱਕ ਜਥਾ ਮਾਲਵੇ ਵਲੋਂ ਚੱਲਦਾ ਏਮਨਾਬਾਦ ਗੁਰਦੁਆਰਾ ਰੋੜੀ ਸਾਹਿਬ ਨੇਡ਼ੇ ਪਿੰਡ ਬੱਦੋਕੀ ਮਾੜੀ ਰੁਕਿਆ ਸ਼ਾਮ ਨੂੰ ਲੰਗਰ ਪਾਣੀ ਤਿਆਰ ਕਰਨ ਲੱਗ ਪਏ ਜਸਪਤ ਰਾਏ ਨੂੰ ਪਤਾ ਲੱਗਾ ਉਹਨੇ ਖ਼ਬਰ ਭੇਜੀ ਛੇਤੀ ਤੋਂ ਛੇਤੀ ਇਥੋਂ ਚਲੇ ਜਾਓ ਨਹੀਂ ਤਾਂ ਸਜ਼ਾ ਮਿਲੂ ਸਿੰਘਾਂ ਨੇ ਜਵਾਬ ਦਿੱਤੇ ਅਸੀਂ 3-4 ਦਿਨਾਂ ਦੇ ਸਫ਼ਰ ਚੋ ਆਏ ਹਾਂ ਬਹੁਤ ਭੁੱਖ ਲੱਗੀ ਐ ਥੱਕੇ ਟੁੱਟੇ ਹਾਂ ਅੱਜ ਪ੍ਰਸ਼ਾਦਾ ਤਿਆਰ ਕਰਾਂਗੇ ਰਾਤ ਰੁਕ ਕੇ ਸਵੇਰੇ ਚਲੇ ਜਾਵਾਂਗੇ ਸਾਨੂੰ ਪ੍ਰਸ਼ਾਦੇ ਲਈ ਰਸਤ ਪਾਣੀ ਲੈਣ ਦੀ ਆਗਿਆ ਦਿੱਤੀ ਜਾਵੇ ਇਹ ਸੁਣ ਹੰਕਾਰੀ ਜਸਪਤ ਰਾਏ ਗੁੱਸੇ ਚ ਲਾਲ ਪੀਲਾ ਹੋ ਗਿਆ ਤੇ ਖਾਲਸੇ ਤੇ ਚੜ੍ਹ ਆਇਆ ਸਿੰਘ ਅਜੇ ਅੱਗ ਬਾਲ ਰਹੇ ਸੀ ਪਰ ਮਜਬੂਰ ਹੋ ਕੇ ਚੜ੍ਹਕੇ ਆਏ ਵੈਰੀ ਦਾ ਮੁਕਾਬਲਾ ਕਰਨ ਪਿਆ ਇਸ ਮੁਠਭੇੜ ਵਿਚ ਹੀ ਸ: ਨਿਬਾਹੂ ਸਿੰਘ ਨੇ ਬੜੀ ਫੁਰਤੀ ਨਾਲ ਜਸਪਤ ਦੇ ਹਾਥੀ ਉੱਪਰ ਚੜ੍ਹ ਉਹਦਾ ਸਿਰ ਵੱਢ ਲਿਆ ਸਰਦਾਰ ਮਰਿਆ ਵੇਖ ਸਾਰੀ ਫ਼ੌਜ ਭੱਜ ਉੱਠੀ ਬਾਅਦ ਵਿਚ ਜਸਪਤ ਦਾ ਸਿਰ 500 ਰੁਪਿਆ ਦੇ ਕੇ ਕ੍ਰਿਪਾ ਰਾਮ ਨੇ ਲੈ ਕੇ ਸਸਕਾਰ ਕੀਤਾ ਪ੍ਰਿੰਸੀਪਲ ਸਵਰਨ ਸਿੰਘ ਜੀ ਲਿਖਦੇ ਆ ਉਸ ਦੀ ਸਮਾਧ ਵੀ ਬਣਾਈ ਜੋ ਪਾਕਿਸਤਾਨ ਦੇ ਬਨਣ ਤੱਕ ਮੌਜੂਦ ਸੀ ਹੁਣ ਪਤਾ ਨਹੀਂ …..

ਉੱਧਰ ਲਹੌਰ ਬੈਠੇ ਦੀਵਾਨ ਲਖਪਤ ਰਾਏ ਨੇ ਜਦੋਂ ਛੋਟੇ ਭਰਾ ਦੀ ਮੌਤ ਦਾ ਪਤਾ ਲੱਗਾ ਉ ਪਾਗਲ ਹੋ ਗਿਅਾ ਨਵਾਬ ਯਹੀਆ ਖਾਨ ਦੇ ਸਾਹਮਣੇ ਜਾ ਰੋਇਆ ਆਪਣੀ ਪੱਗ ਸੁੱਟ ਦਿੱਤੀ ਰੋ ਰੋ ਕੇ ਕਹਿਣ ਲੱਗਾ ਇਹ ਪੱਗ ਮੈ ਤਾਂ ਬੰਨਾਂਗਾ ਜੇ ਤੁਸੀਂ ਮੈਨੂੰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਆਗਿਆ ਦੇਵੋ ਇਸ ਉਸ਼ਟੰਡਿਆਂ (ਭਾਵ ਖਾਲਸਾ ਪੰਥ ) ਇਕ ਖੱਤਰੀ (ਧੰਨ ਗੁਰੂ ਨਾਨਕ ਸਾਹਿਬ)ਨੇ ਸ਼ੁਰੂ ਕੀਤਾ ਸੀ ਹੁਣ ਇੱਕ ਖਤਰੀ (ਦੀਵਾਨ ਲਖਪਤ ਰਾਏ)ਹੀ ਇਸ ਨੂੰ ਜੜੋਂ ਖਤਮ ਕਰੂ ਅੰਨ੍ਹਾ ਭਾਲੇ ਦੋ ਅੱਖੀਂ ਦੀ ਕਹਾਵਤ ਵਾਂਗੂੰ ਯਹੀਆ ਖਾਨ ਨੂੰ ਹੋਰ ਕੀ ਚਾਹੀਦਾ ਸੀ ਉਹ ਤਾਂ ਅਾਪ ਸਿੱਖਾਂ ਦੇ ਖ਼ੂਨ ਦਾ ਪਿਆਸਾ ਸੀ ਆਗਿਆ ਮਿਲ ਗਈ

ਲਾਹੌਰ ਦੇ ਸਾਰੇ ਸਿਖਾ ਤੇ ਜੁਲਮ ਸ਼ੁਰੂ ਕਰਦਿੱਤੇ ਚਾਹੇ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਕਰਦਾ ਹੋਵੇ ਉਸ ਨੂੰ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਮਾਰਨਾ ਦਾ ਹੁਕਮ ਕਰਤਾ ਸਾਰੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ ਅੰਮ੍ਰਿਤਸਰ ਸਰੋਵਰ ਪੂਰ ਦਿੱਤਾ ਖਾਡੂਰ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ ਸਾਹਿਬ ਦੀ ਬੇਅਦਬੀ ਕੀਤੀ ਗੁਰਬਾਣੀ ਦੀਆ ਪੋਥੀਅਾਂ ਗੁਟਕਾ ਸਾਹਿਬ ਜੋ ਮਿਲੇ ਸਾੜ ਦਿੱਤੇ ਦਰਿਆਵਾਂ ਵਿੱਚ ਰੋੜ੍ਹ ਦਿੱਤੇ ਇਥੋਂ ਤਕ ਤੇ ਗੁਰੂ ਸ਼ਬਦ ਕਹਿਣ ਤੇ ਪਾਬੰਦੀ ਲਾ ਦਿੱਤੀ ਗੁੜ ਨੂੰ ਰੋੜੀ ਕਹਿਣ ਦਾ ਹੁਕਮ ਹੋਇਆ ਕਿਉਕਿ ਕੇ ਗੁੜ ਤੋ ਗੁਰੂ ਚੇਤੇ ਅਾ ਸਕਦਾ ਬੇਅੰਤ ਸਿੱਖ ਏਦਾਂ ਸ਼ਹੀਦ ਕੀਤੇ। ਇਸ ਬਿਪਤਾ ਦੇ ਮਾਰੇ ਸਿੱਖ ਨਗਰਾਂ ਪਿੰਡਾਂ ਨੂੰ ਛਡ ਕੇ ਜੰਗਲਾਂ ਨੂੰ ਚਲੇ ਗਏ

ਸੂਹੀਆਂ ਤੋਂ ਖ਼ਬਰਾਂ ਮਿਲੀਆਂ ਲਖਪਤ ਰਾਏ ਨੂੰ ਪਤਾ ਲੱਗਾ ਬਹੁਤ ਸਾਰੇ ਸਿੱਖ #ਕਾਨੂੰਵਾਲ( ਨੇੜੇ ਬਟਾਲਾ )ਦੇ ਜੰਗਲ ਵਿੱਚ ਇਕੱਠੇ ਹੋਏ ਆ ਤੋਪਾਂ ਅਸਲਾ ਹਾਥੀ ਘੋੜ ਸਵਾਰ ਤੇ ਪੈਦਲ ਵੱਡੀ ਫ਼ੌਜ ਲੈ ਕੇ ਕਾਹਨੂੰਵਾਨ ਦੇ ਜੰਗਲਾਂ ਨੂੰ ਚਲ ਪਿਆ ਜੰਗਲ ਨੂੰ ਘੇਰਾ ਪਾ ਲਿਅਾ ਸਿਖਾਂ ਨੂੰ ਮਾਰਨ ਦਾ ਹਰੇਕ ਯਤਨ ਕੀਤਾ ਪਰ ਲਖੂ ਚਹੁੰਦਾ ਸੀ ਘੇਰ ਕੇ ਪੂਰੀ ਤਰ੍ਹਾਂ ਕਤਲੇਆਮ ਕਰਾਂ ਉਸ ਰੀਝ ਪੂਰੀ ਨਹੀਂ ਹੋਣ ਡੲਈ ਸੀ ਕਿਉਂਕਿ ਫੌਜ ਤੋਪਾਂ ਦਾ ਜੰਗਲ ਚ ਲੜਣਾ ਆਉਖਾ ਸੀ ਰਾਹ ਕੋਈ ਨਹੀਂ ਸੀ ਇਸ ਕਰਕੇ ਸਿੰਘਾ ਹੱਥ ਨ ਲੱਗਦੇ ਦੇਖ ਪਾਪੀ ਨੇ ਜੰਗਲ ਨੂੰ ਅੱਗ ਲਵਾ ਦਿੱਤੀ ਬਿਪਤਾ ਦੇ ਮਾਰੇ ਸਿੰਘ ਪਹਾੜ ਵੱਲ ਨੂੰ ਚੜ੍ਹਨ ਲੱਗੇ ਤਾਂ ਅੱਗੋ ਪਹਾੜੀ ਹਿੰਦੂ ਰਾਜਿਆਂ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਉਧਰੋਂ ਮਾਰ ਪੈਂਦੇ ਵੇਖ ਥੱਲੇ ਆ ਗਏ ਦਰਿਆ ਰਾਵੀ ਵੀ ਚੜ੍ਹੀ ਹੋਈ ਸੀ ਦੋ ਕੁ ਸਿੰਘ ਵੇਖਣ ਲਈ ਕਿ ਪਾਣੀ ਕਿੰਨਾ ਡੂੰਘਾ ਹੈ ਦਰਿਆ ਚ ਵੜੇ ਤਾਂ ਰੁੜ੍ਹ ਗਏ ਇੱਕ ਪਾਸੇ ਦਰਿਆ ਚੜ੍ਹਿਆ ਇਕ ਪਾਸੇ ਪਹਾੜ ਤੇ ਉੱਪਰ ਪਹਾੜੀ ਰਾਜੇ ਜਾਨ ਦੇ ਪਿਆਸੇ ਤੀਜੇ ਪਾਸੇ ਫ਼ੌਜ ਹੈ ਘੇਰੇ ਦੇ ਵਿਚ ਆ ਗਏ ਫਿਰ ਸਲਾਹ ਹੋਈ ਜੋ ਪੈਦਲ ਨੇ ਪਹਾੜਾਂ ਦੇ ਨਾਲ ਨਾਲ ਦਰਿਆ ਪਾਰ ਕਰਕੇ ਜਿਵੇਂ ਹੋਇ ਲੰਘ ਜਾਣ ਜੋ ਘੋੜ ਸਵਾਰ ਆ ਓ ਲਖਪਤ ਰਾਏ ਦੀ ਫ਼ੌਜ ਨੂੰ ਚੀਰਦਿਆਂ ਹੋਇਆਂ ਰਾਹ ਬਣਾ ਲੈਣ ਤੇ ਮਾਲਵੇ ਵਲੋਂ ਨਿਕਲ ਜਾਣ ਇਸੇ ਤਰ੍ਹਾਂ ਕੀਤਾ ਲਖਪਤ ਰਾਏ ਦੇ ਨਾਲ ਸਿੱਧੀ ਟੱਕਰ ਲਈ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਲਖਪਤ ਰਾਏ ਦੂਸਰੇ ਸਿੰਘਾਂ ਦੇ ਮਗਰ ਪੈ ਗਿਆ ਇਸ ਤਰ੍ਹਾਂ ਭਜੋ ਨੱਸੀ ਚ ਤਕਰੀਬਨ 10/11 ਹਜ਼ਾਰ ਸਿੰਘ ਸ਼ਹੀਦ ਹੋ ਗਿਆ 2000/3000 ਗ੍ਰਿਫਤਾਰ ਕਰਕੇ ਲਾਹੌਰ ਲਿਆ ਤਸੀਹੇ ਦੇ ਦੇ ਕੇ ਮਾਰਿਆ ਖੋਪਰੀਆਂ ਨੂੰ ਨੀਂਹਾਂ ਚ ਤੇ ਮੀਨਾਰਾਂ ਦੇ ਉੱਪਰ ਚਿਣਿਆ ਗਿਆ ਇਸ ਤਰ੍ਹਾਂ ਤਕਰੀਬਨ 12-13 ਹਜ਼ਾਰ ਸ਼ਹੀਦੀਆਂ ਹੋਈਆਂ ਇਸ ਨੂੰ ਸਿਖ ਇਤਿਹਾਸ ਚ ਪਹਿਲਾ ਘੱਲੂਘਾਰਾ ਤੇ ਛੋਟਾ ਘੱਲੂਘਾਰਾ ਕਹਿੰਦੇ ਹਨ

ਛੋਟੇ ਘੱਲੂਘਾਰੇ ਦੇ ਸ਼ਹੀਦ ਸਿੰਘ ਦੀ ਯਾਦ ਚ ਕਾਹਨੂੰਵਾਨ ਚ ਅਸਥਾਨ ਬਣਿਆ ਹੋਇਆ ਹੈ ਸਮੂਹ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ

ਮੇਜਰ ਸਿੰਘ
ਉਪ ਸੰਪਾਦਕ, ਖ਼ਾਲਸਾ ਅਖ਼ਬਾਰ