LATEST POST

FEATURE

ਮੇਲਾ ਮਾਘੀ ਮੌਕੇ ਹੋਣਗੀਆਂ ਤਿੰਨੋਂ ਅਕਾਲੀ ਦਲਾਂ ਦੀਆਂ ਸਿਆਸੀ ਕਾਨਫਰੰਸਾਂ

ਪੰਜਾਬ
233 views 0 secs

ਮੇਲਾ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ14 ਜਨਵਰੀ ਨੂੰ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦਲ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸ਼ਾਮਲ ਹੋਣਗੇ। ਹਲਕਾ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਕਾਨਫਰੰਸ ਡੇਰਾ ਭਾਈ ਮਸਤਾਨ ਸਿੰਘ ਮਲੋਟ ਰੋਡ ਵਿਚ ਹੋਵੇਗੀ।

ਇਸੇ ਤਰ੍ਹਾਂ ‘ਭਾਈ ਅਮ੍ਰਿਤਪਾਲ ਸਿੰਘ’ ਦੀ ਪੰਥਕ ਪਾਰਟੀ ਵੱਲੋਂ ਨਵੀਂ ਸਿਆਸੀ ਪਾਰਟੀ ਕਾਇਮ ਕਰਨ ਦਾ ਐਲਾਨ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਬਠਿੰਡਾ ਰੋਡ ਸਥਿਤ ‘ਗਰੀਨ ਸੀ’ ਵਿੱਚ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਕਾਨਫਰੰਸ ਦੀ ਤਿਆਰੀ ਦਾ ਜਾਇਜ਼ਾ ਲੈਂਦਿਆਂ ਤਰਸੇਮ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਕਾਨਫਰੰਸ ਦੀ ਥਾਂ ਬਦਲ ਕੇ ਬਠਿੰਡਾ ਰੋਡ ਸਥਿਤ ਰਿਜ਼ੋਰਟ ਵਿੱਚ ਕਰ ਦਿੱਤੀ ਗਈ ਹੈ। ਕਾਨਫਰੰਸ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਸਣੇ ਹੋਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਸਿਆਸੀ ਪਾਰਟੀ ਦਾ ਐਲਾਨ ਅਤੇ ਇਸ ਦੇ ਵਿਸਥਾਰ ਲਈ ਕਮੇਟੀ ਦਾ ਗਠਨ ਕੀਤਾ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ, ਅਕਾਲੀ ਦਲ ਅੰਮ੍ਰਿਤਸਰ ਅਤੇ ‘ਭਾਈ ਅਮ੍ਰਿਤਪਾਲ ਸਿੰਘ’ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਕਾਨਫਰੰਸ ਮਲੋਟ ਰੋਡ ਬਾਈਪਾਸ ’ਤੇ ਕੀਤੀ ਜਾ ਰਹੀ ਹੈ ਜਿਥੇ ਪੰਜਾਬ ਭਰ ਦੇ ਆਗੂ ਤੇ ਵਰਕਰ ਪੁੱਜਣਗੇ। ਇਸ ਮੌਕੇ 14 ਜਨਵਰੀ ਨੂੰ ਸਵੇਰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਤੇ ਅਰਦਾਸ ਉਪਰੰਤ ਸਿਆਸੀ ਕਾਨਫਰੰਸ ਹੋਵੇਗੀ ਜਿਸ ਨੂੰ ਸੁਖਬੀਰ ਸਿੰਘ ਬਾਦਲ ਸਣੇ ਹੋਰ ਆਗੂ ਸੰਬੋਧਨ ਕਰਨਗੇੇ।

FEATURE

ਸ਼ਹੀਦ ਭਾਈ ਫੌਜਾ ਸਿੰਘ ਦੀ ਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣਾ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਤਾਜ਼ਾ ਖ਼ਬਰਾਂ
239 views 0 secs

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਭਾਈ ਫੌਜਾ ਸਿੰਘ ਦੀ ਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥ ਦੋਖੀ ਨਕਲੀ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ […]

FEATURE

ਪੁਸਤਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਮਹੱਤਵਪੂਰਨ ਮਤੇ ਅਤੇ ਫ਼ੈਸਲੇ (1920-2024)

ਪੰਜਾਬ
228 views 7 secs

ਲੇਖਕ : ਡਾ. ਪਰਮਵੀਰ ਸਿੰਘ ਅਤੇ ਰਵਿੰਦਰਪਾਲ ਸਿੰਘ ਪ੍ਰਕਾਸ਼ਤ : ਬੈਕੁੰਠ ਪਬਲੀਕੇਸ਼ਨਜ਼, ਪਟਿਆਲਾ ਪੰਨੇ : 532+57 ਕੀਮਤ : 800/- ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਉਹਨਾਂ ਦੇ ਖੋਜਾਰਥੀ ਸ. ਰਵਿੰਦਰਪਾਲ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤੀ ਗਈ ਇਹ ਵਡੇਰੀ ਤੇ ਮਹੱਤਵਪੂਰਨ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2025 ਵਿਚ […]

FEATURE

ਬਰਸੀ ਤੇ ਵਿਸ਼ੇਸ਼ : ਪ੍ਰਿੰਸੀਪਲ ਤੇਜਾ ਸਿੰਘ ਨੂੰ ਯਾਦ ਕਰਦਿਆਂ

ਲੇਖ
324 views 5 secs

-ਭਗਵਾਨ ਸਿੰਘ ਜੌਹਲ  ਉਸ ਸਮੇਂ ਅੰਗ੍ਰੇਜ਼ੀ-ਪੰਜਾਬੀ ਵਿੱਚ ਬਹੁਤ ਘੱਟ ਡਿਕਸ਼ਨਰੀਆਂ ਮਿਲਦੀਆਂ ਸਨ । ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਜੀਵਨ ਵਿੱਚ ਇਹ ਵੱਡਾ ਕਾਰਜ ਕਰਕੇ ਪੰਜਾਬੀ ਪਿਆਰਿਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਸੀ। ਇਸ ਕਾਰਜ ਲਈ ਉਨ੍ਹਾਂ ਦੀ ਹਰ ਪੰਜਾਬੀ ਪਿਆਰੇ ਨੇ ਪ੍ਰਸ਼ੰਸਾ ਕੀਤੀ । 20ਵੀਂ ਸਦੀ ਦੇ ਪਹਿਲੇ ਅੱਜ ਦੇ ਉੱਘੇ ਸਿੱਖ ਚਿੰਤਕਾਂ ਤੇ […]

FEATURE

ਮਾਘ ਦੀ ਸੰਗਰਾਂਦ

ਲੇਖ
332 views 17 secs

– ਪ੍ਰੋ. ਨਵ ਸੰਗੀਤ ਸਿੰਘ # 1, ਲਤਾ ਗਰੀਨ ਐਨਕਲੇਵ, ਪਟਿਆਲਾ-147002. (9417692015). ਸੰਗਰਾਂਦ ਹਿੰਦੀ ਦੇ ਸ਼ਬਦ ਸੰਕ੍ਰਾਂਤੀ ਤੋਂ ਬਣਿਆ ਹੈ। ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣਾ ਸੰਕ੍ਰਾਂਤੀ ਅਖਵਾਉਂਦਾ ਹੈ। ਇਸ ਤਰ੍ਹਾਂ ਪੂਰੇ ਸਾਲ ਵਿੱਚ ਬਾਰਾਂ ਸੰਕ੍ਰਾਂਤੀਆਂ, ਯਾਨੀ ਸੰਗਰਾਂਦਾਂ ਹੁੰਦੀਆਂ ਹਨ। ਜਦੋਂ ਸੂਰਜ ਪੋਹ ਮਹੀਨੇ ਤੋਂ ਧਨ ਰਾਸ਼ੀ ਨੂੰ ਛੱਡ ਕੇ ਮਾਘ […]

FEATURE

MP ਢੇਸੀ ਨੇ ਮੁੜ 1984 ਸਿੱਖ ਘੱਲੂਘਾਰੇ ‘ਚ ਬਰਤਾਨੀਆ ਦੀ ਭੂਮਿਕਾ ਦੀ ਜਾਂਚ ਦਾ ਮੁੱਦਾ ਸੰਸਦ ‘ਚ ਉਠਾਇਆ

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੱਜ ਇੱਕ ਵਾਰ ਫਿਰ ਸੰਸਦ ਵਿਚ ਸਿੱਖ ਘੱਲੂਘਾਰੇ 1984 ਵਿੱਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਜ਼ਰੂਰੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ 1984 ਵਿੱਚ ਵੱਡੇ ਸਦਮੇ ਦਾ ਸਾਹਮਣਾ ਕਰਨਾ ਪਿਆ, ਜਦੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫ਼ੌਜ ਨੇ ਹਮਲਾ ਕਰਕੇ ਅਪਾਰ ਤਬਾਹੀ ਅਤੇ ਅਣਗਿਣਤ […]

FEATURE

ਅਣਖੀਲੇ ਪੰਥ ਦੀ ਵਾਰ

ਲੇਖ
275 views 7 secs

ਸਨ ਬੈਠੇ ਤਖ਼ਤ ਅਕਾਲ ਤੇ, ਸਿੰਘ ਸ਼ਸਤਰ-ਧਾਰੀ। ਰਣ-ਗਾਖੇ ਸ਼ੁੱਕਰ-ਚੱਕੀਏ, ਰਣ-ਤੇਗ਼ ਖਿਡਾਰੀ। ਰਾਮਗੜ੍ਹੀਏ ਭੰਗੀ ਸੂਰਮੇ, ਧਰਮੀ ਉਪਕਾਰੀ। ਸੀ ਮਿਸਲ ਘਨੱਈਆ ਦੇ ਰਹੀ, ਛਬ ਖੂਬ ਨਿਆਰੀ। ਨਾ ਭੁੰਏਂ ਪਏ ਤਿੱਲ ਸੁੱਟਿਆ, ’ਕਠ ਹੋਇਆ ਭਾਰੀ। ਗੁਰ-ਜਲਵਾ ਨੈਣੀਂ ਸਭ ਦੀ, ਪਿਆ ਲਾਵੇ ਤਾਰੀ। ਜਦ ਚੱਕਰ ਚਮਕਣ ਸਿਰਾਂ ‘ਤੇ, ਚੰਦ ਜਾਵੇ ਵਾਰੀ। ਪਈ ਟਹਿਲ ਕਮਾਵੇ ਪੰਥ ਦੀ, ਹੋਣੀ ਪਨਿਹਾਰੀ। ਜਿਉਂ […]

FEATURE

ਫਰੀਦਾ ਬਾਰਿ ਪਰਾਇਐ ਬੈਸਣਾ

ਲੇਖ
292 views 7 secs

-ਗੁਰਬਾਣੀ ਵਿਚਾਰ ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥42॥ (ਪੰਨਾ 1380) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਸ਼ੇਖ ਫਰੀਦ ਜੀ ਦੇ ਬਿਆਲੀਵੇਂ ਸਲੋਕ ਦੀਆਂ ਇਹ ਪਾਵਨ ਪੰਕਤੀਆਂ ਮਨੁੱਖ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ, ਭਾਵ ਆਤਮ-ਨਿਰਭਰ ਹੋਣ ਲਈ ਪ੍ਰੇਰਤ ਕਰਦੀਆਂ ਹਨ। ਭਗਤ ਫਰੀਦ ਜੀ ਰੱਬ ਅੱਗੇ […]