7 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ਮੌਕੇ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ : ਜਗਤ ਪ੍ਰਤੀ ਦ੍ਰਿਸ਼ਟੀਕੋਣ ਅਤੇ ਵੈਰਾਗ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਹਿੰਦੁਸਤਾਨ ਦੀ ਸ਼ੋਸ਼ਿਤ ਹੋ ਚੁੱਕੀ ਮਾਨਸਿਕਤਾ ਨੂੰ ਸੁਤੰਤਰਤਾ ਵਿੱਚ ਬਦਲਣ ਲਈ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਸ਼ਹਾਦਤ ਦੇ ਜਾਮ ਪੀਤੇ ਤੇ ਨਵਾਂ ਇਤਿਹਾਸ ਸਿਰਜਿਆ। ਜਿਸਦਾ ਕੋਈ ਸਾਨੀ ਨਹੀਂ। ਆਪ ਦੀ ਬਾਣੀ ਅਨੇਕ ਗੁਣਾਂ ਨਾਲ ਭਰਪੂਰ ਹੈ। ਇਸ ਦਾ ਬਿਆਨ ਕਰਨਾ ਬਹੁਤ […]
ਵਿਸ਼ਵ ਵਿਚ ਸਿੱਖ ਪੰਥ ਦੀ ਨੁਮਾਇੰਦਗੀ ਕਿਥੇ ਹੈ, ਸੱਤਾ ਦੀਆਂ ਬਰੂਹਾਂ ‘ਤੇ ਬੈਠੇ ‘ਗੂੰਗੇ’ ਚਿਹਰੇ ਕਿਉਂ ਹਨ?
*ਕੀ ਅਸੀਂ ਸਿਸਟਮ ਨੂੰ ਬਦਲ ਰਹੇ ਹਾਂ ਜਾਂ ਸਿਸਟਮ ਸਾਨੂੰ? ਕਿਥੇ ਹੈ ਗੁਰੂਆਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ ਤੇ ਨੀਤੀ? *ਕੀ ਸਿਆਸਤ ਤੇ ਬਿਊਰੋਕ੍ਰੇਸੀ ਵਿਚ ਸਿੱਖਾਂ ਦੀ ਗਿਣਤੀ ਵਧਣ ਨਾਲ ਕੌਮੀ ਮਸਲੇ ਹੱਲ ਹੋ ਰਹੇ ਹਨ? ਪਿਛਲੇ ਕੁਝ ਸਾਲਾਂ ਵਿੱਚ ਪੱਛਮੀ ਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੀ ਦਿੱਖ ਅਤੇ ਨੁਮਾਇੰਦਗੀ ਇਤਿਹਾਸਕ ਪੱਧਰ ‘ਤੇ ਵਧੀ ਹੈ। ਸੰਸਦ ਵਿੱਚ […]
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ
ਭੱਟ ਕੀਰਤ ਜੀ ਅਨੁਸਾਰ ਜਿਨ੍ਹਾਂ ਮਨੁੱਖਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੇਵਿਆ ਹੈ ਉਨ੍ਹਾਂ ਦਾ ਦੁੱਖ ਤੇ ਦਲਿੱਦਰ ਦੂਰ ਹੋ ਜਾਂਦਾ ਹੈ: ਗੁਰੁ ਅਮਰਦਾਸੁ ਜਿਨ੍ ਸੇਵਿਅਉ ਤਿਨ੍ ਦੁਖੁ ਦਰਿਦ੍ਰ ਪਰਹਰਿ ਪਰੈ॥ ( ਅੰਗ ੧੩੯੫) ‘ਗੰਜਨਾਮਾ’ ਵਿਚ ਭਾਈ ਨੰਦ ਲਾਲ ਜੀ ਨੇ ਬਿਆਨ ਕੀਤਾ ਹੈ ਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਤੇ ਮਿਹਰ ਗਿਣਤੀ […]
ਗਹੋ ਨੰਮ੍ਰਤਾ ਤਯਾਗਹੁ ਮਤਸ਼ਰ…
ਮਨੁੱਖ ਔਗੁਣਾਂ ਨਾਲ ਭਰਿਆ ਪਿਆ ਹੈ। ਅੰਮ੍ਰਿਤ ਛੱਡ ਕੇ ਵਿਕਾਰਾਂ ਦੀ ਬਿਖ ਖਾਂਦਾ ਰਹਿੰਦਾ ਹੈ। ਮਾਇਆ ਦੇ ਮੋਹ ਕਰਕੇ ਧੀਆਂ-ਪੁੱਤਰਾਂ ਤੇ ਪਤਨੀ ਨਾਲ ਪ੍ਰੀਤ ਲਾਈ ਰੱਖਦਾ ਹੈ ਤੇ ਭਰਮ ਵਿਚ ਭੁੱਲਾ ਹੋਇਆ ਹੈ ਪਰ ਜੋ ਸਤਿਗੁਰ ਦੀ ਸ਼ਰਨ ਆ ਜਾਂਦੇ ਹਨ ਉਨ੍ਹਾਂ ਦੀ ਲਾਜ-ਪਤ ਸਤਿਗੁਰ ਜੀ ਆਪ ਰੱਖਦੇ ਹਨ। ਇਸੇ ਲਈ ਭੱਟ ਕੀਰਤ ਜੀ ਸਤਿਗੁਰੂ […]
ਵਿਦਿਆਵਾਨ ਲਈ ਨਿਮਰਤਾ ਦਾ ਮੁੱਲ
ਵਿਦਯਾ ਧਨ ਕੋ ਪਾਇ ਕਰ, ਨਿਮਿਤ ਪੁਰਖ ਉਦਾਰ। ਕੀਰਤ ਯਾ ਜਗ ਮੈਂ ਘਨੀ, ਬਹੁਰੋ ਸੁਖ ਅਪਾਰ। (ਭਾਵਰਸਾੰਮ੍ਰਿਤ) ਕਈ ਵਾਰ ਸਮਾਜ ਵਿਚ ਕੁਝ ਇਨਸਾਨ ਗਿਆਨ ਪ੍ਰਾਪਤ ਕਰ ਕੇ ਹਉਮੈ ਗ੍ਰਸਤ ਹੋ ਜਾਂਦੇ ਹਨ। ਇਹ ਵੀ ਸੱਚ ਹੈ ਕਿ ਮਿੱਠੇ ਬੋਲ, ਨਿਮਰਤਾ ਤੇ ਹਲੀਮੀ ਚੰਗੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਹਨ। ਇਸ ਨਾਲ ਸਮਾਜਿਕ ਸਾਂਝ ਵਧਦੀ ਹੈ ਤੇ […]
ਨਸ਼ਿਆਂ ਦੇ ਪ੍ਰਸੰਗ ਵਿਚ ਸ਼ਬਦ ਦੀ ਵਿਚਾਰ
ਜਿਤੁ ਪੀਤੈ ਮਤਿ ਦੂਰਿ ਹੋਇ ….. ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ […]
ਸਾਂਝੀਵਾਲਤਾ ਤੇ ਸਰਬੱਤ ਦਾ ਭਲਾ
ਮਨੁੱਖ ਦੀ ਪੱਧਰ ‘ਤੇ ਹੋਣ ਵਾਲਾ ਅੰਦਰੂਨੀ ਤੇ ਬਾਹਰੀ ਸ਼ਖ਼ਸੀ-ਵਿਕਾਸ ਸੱਭਿਆਚਾਰ ਦੇ ਘੇਰੇ ਵਿਚ ਆਉਂਦਾ ਹੈ। ਰੋਜ਼ਾਨਾ ਜੀਵਨ ਦੀਆਂ ਵਿਹਾਰਕ ਕਿਰਿਆਵਾਂ ਭਾਵ ਰੀਤੀ-ਰਿਵਾਜ, ਵਿਸ਼ਵਾਸ, ਪਹਿਰਾਵੇ, ਖਾਣ-ਪੀਣ, ਰਹਿਣ-ਸਹਿਣ, ਕਦਰਾਂ-ਕੀਮਤਾਂ ਸੱਭਿਆਚਾਰ ਦੇ ਖੇਤਰ ਨਾਲ ਸੰਬੰਧਿਤ ਹਨ। ਗੁਰਮਤਿ ਸੱਭਿਆਚਾਰ ਨੇ ਮਾਨਵ-ਏਕਤਾ ਜਾਂ ਰੱਬੀ ਏਕਤਾ ਧਾਰਮਿਕ-ਕਿਰਿਆਵਾਂ ਦੀ ਇਕਸੁਰਤਾ ਤੇ ਇਕਸਾਰਤਾ, ਬਰਾਬਰਤਾ, ਸਾਂਝੀਵਾਲਤਾ ਪਰਉਪਕਾਰਤਾ, ਕਿਰਤ, ਨਾਮ ਜਪਣ, ਵੰਡ ਛਕਣ, ਮਨੁੱਖੀ […]
ਦਸਤਾਰ ਸੱਭਿਆਚਾਰ
ਆਮ ਤੌਰ ‘ਤੇ ਇਹ ਠੀਕ ਹੀ ਹੈ ਕਿ ਬਾਹਰ ਦਾ ਦਰਸ਼ਨ-ਦੀਦਾਰ, ਅੰਤਰੀਵ ਸੱਭਿਆਚਾਰ ਦਾ ਪ੍ਰਦਰਸ਼ਨ ਕਰਦਾ ਹੈ। ਫ਼ਾਰਸੀਦਾਨਾਂ ਇਹ ਤੱਤ ਕੱਢਿਆ ਸੀ ਕਿ ਕਿਸੇ ਦੇ ਕਿਰਦਾਰ ਨੂੰ ਜਾਣਨ ਲਈ ਉਸ ਦੀ ਗੁਫ਼ਤਾਰ, ਦਸਤਾਰ ਤੇ ਰਫਤਾਰ ਆਪਣੇ ਆਪ ਉਸ ਦਾ ਪਰਿਚਯ ਕਰਾ ਦਿੰਦੀ ਹੈ। ਸਿੱਖ ਪੰਥ ਕੇਸਾਧਾਰੀ ਹੈ, ਦਸਤਾਰਧਾਰੀ ਹੈ। ਇਸੇ ਦੂਹਰੇ ਗੁਣ ਨੂੰ ਗੁਰਬਾਣੀ ਵਿਚ […]
ਅਕਿਰਤਘਣ
ਨੇਕੀ ਅਤੇ ਬਦੀ ਦੀ ਧਾਰਨਾ ਨੂੰ ਹਰੇਕ ਧਰਮ ਨੇ ਸਵੀਕਾਰ ਕੀਤਾ ਹੈ। ਦਰਅਸਲ ਨੇਕੀ ਅਤੇ ਬਦੀ ਮਨੁੱਖੀ ਜ਼ਿੰਦਗੀ ਦੇ ਦੋ ਪਹਿਲੂ ਹਨ। ਜਿਸ ਤਰ੍ਹਾਂ ਫੁੱਲ ਦੇ ਨਾਲ ਕੰਡੇ ਹੁੰਦੇ ਹਨ ਉਸੇ ਤਰ੍ਹਾਂ ਮਨੁੱਖ ਵਿਚ ਨੇਕੀ ਤੇ ਬਦੀ ਦੇ ਦੋਨੋਂ ਤੱਤ ਮੌਜੂਦ ਹਨ। ਜਿਹੜਾ ਪਾਸਾ ਭਾਰੂ ਹੋ ਜਾਵੇ ਮਨੁੱਖ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ। ਪਾਰਸੀ […]
