ਸ੍ਰੀ ਗੁਰੂ ਅਰਜਨ ਦੇਵ ਜੀ: ਦੋਹਿਤਾ ਬਾਣੀ ਕਾ ਬੋਹਿਥਾ
ਸੇਵਾ, ਸਿਮਰਨ ਤੇ ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਆਸ਼ੀਰਵਾਦ ਦਿੰਦਿਆਂ ਫੁਰਮਾਇਆ ਸੀ, “ਦੋਹਿਤਾ ਬਾਣੀ ਕਾ ਬੋਹਿਥਾ”। ਇਹ ਘਟਨਾ ਓਦੋਂ ਦੀ ਹੈ ਜਦੋਂ ਬਚਪਨ ਵਿਚ ਆਪ ਇਕ ਦਿਨ ਰਿੜ੍ਹਦੇ-ਰਿੜ੍ਹਦੇ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਦੀ ‘ਤੇ ਚਲੇ ਗਏ ਸਨ। ਗੁਰੂ ਜੀ ਨੇ ਮੁਸਕਰਾਅ ਕੇ ਕਿਹਾ, ‘ਪੁੱਤਰਾ! […]
